ਪਟਿਆਲਾ, 25 ਸਤੰਬਰ (ਹਿ. ਸ.)। ਇਤਿਹਾਸਿਕ ਸ਼੍ਰੀ ਕਾਲੀ ਮਾਤਾ ਮੰਦਰ ਕੰਪਲੈਕਸ ਦੇ ਬਾਹਰ ਫੁੱਟਪਾਥ ‘ਤੇ ਲਗਾਈਆਂ ਰੇਹੜੀਆਂ ਤੇ ਫੜੀਆਂ ਨੂੰ ਬੀਤੇ ਦਿਨੀਂ ਅੱਧੀ ਰਾਤ ਨੂੰ ਨਗਰ ਨਿਗਮ ਵੱਲੋਂ ਹਟਵਾ ਦਿੱਤਾ ਗਿਆ ਸੀ ਜਿਸਦੇ ਵਿਰੋਧ ‘ਚ ਇਨ੍ਹਾਂ ਰੇਹੜੀ-ਫੜੀ ਵਾਲਿਆਂ ਨੇ 25 ਸਤੰਬਰ ਨੂੰ ਮਾਲ ਰੋਡ ਜਾਮ ਕਰ ਕੇ ਵੱਡਾ ਧਰਨਾ ਲਗਾਉਣ ਦਾ ਐਲਾਨ ਕੀਤਾ ਹੋਇਆ ਸੀ।
ਪੁਲਿਸ ਪ੍ਰਸ਼ਾਸਨ ਨੇ ਤੜਕਸਾਰ ਸ਼੍ਰੀ ਕਾਲੀ ਮਾਤਾ ਮੰਦਰ ਕੰਪਲੈਕਸ ਨੇੜੇ ਬੈਰੀਕੇਡਿੰਗ ਕਰ ਕੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ ਜਿਸ ਦੀ ਅਗਵਾਈ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਖ਼ੁਦ ਕਰ ਰਹੇ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਆਦਾ ਵਿਅਕਤੀਆਂ ਨੂੰ ਇਥੇ ਇਕੱਠਾ ਨਹੀਂ ਹੋਣ ਦਿੱਤਾ ਜਾ ਰਿਹਾ। ਮੰਦਰ ਕੰਪਲੈਕਸ ਅੰਦਰ ਵੀ ਪੂਰੀ ਚੋਕਸੀ ਰੱਖੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ
