ਕੀਵ, 25 ਸਤੰਬਰ (ਹਿ. ਸ.)। ਯੂਕਰੇਨ ’ਤੇ ਰੂਸੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਭਿਆਨਕ ਜੰਗ ਚੱਲ ਰਹੀ ਹੈ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਹਮਲੇ ਤੇਜ਼ ਹੋ ਰਹੇ ਹਨ ਅਤੇ ਯੂਕਰੇਨ ਦੀ ਫੌਜ ਮੂੰਹਤੋੜ ਜਵਾਬ ਦੇ ਰਹੀ ਹੈ। ਯੂਕਰੇਨ ਦੀ ਹਵਾਈ ਸੈਨਾ ਨੇ ਦਾਅਵਾ ਕੀਤਾ ਕਿ ਯੂਕਰੇਨ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਰੂਸ ਦੁਆਰਾ ਰਾਤੋ ਰਾਤ ਲਾਂਚ ਕੀਤੀਆਂ 12 ਕਰੂਜ਼ ਮਿਜ਼ਾਈਲਾਂ ਵਿੱਚੋਂ 11 ਨੂੰ ਢੇਰੀ ਕਰ ਦਿੱਤਾ। ਇਸ ਤੋਂ ਇਲਾਵਾ ਰੂਸ ਵੱਲੋਂ ਲਾਂਚ ਕੀਤੇ ਗਏ 19 ਡਰੋਨਾਂ ਨੂੰ ਵੀ ਡੇਗ ਦਿੱਤਾ ਗਿਆ।
ਰੂਸੀ ਹਮਲੇ ਦਾ ਜ਼ਬਰਦਸਤ ਵਿਰੋਧ ਕਰਨ ਬਾਰੇ ਜਾਣਕਾਰੀ ਦਿੰਦਿਆਂ ਯੂਕਰੇਨ ਦੀ ਹਵਾਈ ਸੈਨਾ ਨੇ ਦੱਸਿਆ ਕਿ ਰੂਸ ਨੇ ਯੂਕਰੇਨ ’ਤੇ ਦੋ ਐਂਟੀ-ਸ਼ਿਪ ਮਿਜ਼ਾਈਲਾਂ ਨਾਲ ਵੀ ਹਮਲਾ ਕੀਤਾ। ਇਹ ਦਾਅਵਾ ਕੀਤਾ ਗਿਆ ਸੀ ਕਿ ਰੂਸ ਨੇ ਯੂਕਰੇਨ ਦੇ ਪੱਛਮੀ ਸ਼ਹਿਰ ਡੋਨੇਟਸਕ ’ਤੇ ਹਮਲਾ ਕੀਤਾ ਸੀ। ਪੱਛਮੀ ਸ਼ਹਿਰ ਡੋਨੇਟਸਕ ’ਤੇ ਰੂਸੀ ਹਮਲੇ ’ਚ 13 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇਕ ਨੂੰ ਮਲਬੇ ਹੇਠੋਂ ਕੱਢ ਲਿਆ ਗਿਆ। ਰੂਸ ਨੇ ਖੇਰਸਨ ਅਤੇ ਜ਼ਾਪੋਰਿਝੀਆ ਖੇਤਰਾਂ ’ਤੇ ਵੀ ਹਮਲਾ ਕੀਤਾ, ਜਿਸ ਨਾਲ ਤਿੰਨ ਨਾਗਰਿਕ ਮਾਰੇ ਗਏ। ਰੂਸ ਨੇ ਕਿਹਾ ਹੈ ਕਿ ਰੂਸੀ ਬਲਾਂ ਨੇ ਤੁਲਾ ’ਤੇ ਡਰੋਨ ਵੀ ਸੁੱਟੇ ਹਨ।
ਇਸ ਦੌਰਾਨ ਯੂਕਰੇਨੀ ਫੌਜ ਦੀ ਸਰਗਰਮੀ ਵਧ ਗਈ ਹੈ। ਵਰਬੋਵ ਵਿੱਚ ਯੂਕਰੇਨੀ ਬਲਾਂ ਨੇ ਇੱਕ ਵਾਰ ਫਿਰ ਅੱਧੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਹੈ। ਡੋਨੇਟਸਕ ਖੇਤਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੂਸੀ ਬਲ ਯੂਕਰੇਨੀ ਬੱਚਿਆਂ ਨੂੰ ਜ਼ਬਰਦਸਤੀ ਡਿਪੋਰਟ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰੂਸ ਦਾ ਹਿੱਸਾ ਬਣਾ ਰਹੇ ਹਨ। ਹਾਲਾਂਕਿ ਯੂਕਰੇਨ ਨੂੰ ਅਮਰੀਕਾ ਦੀ ਮਦਦ ਜਾਰੀ ਹੈ। ਹੁਣ ਅਮਰੀਕਾ ਨੇ ਨਵੀਂ ਸੁਰੱਖਿਆ ਸਹਾਇਤਾ ਤਹਿਤ ਯੂਕਰੇਨ ਨੂੰ 128 ਮਿਲੀਅਨ ਅਮਰੀਕੀ ਡਾਲਰ ਦੇ ਹਥਿਆਰ ਅਤੇ ਸਾਜ਼ੋ-ਸਾਮਾਨ ਦੇਣ ਦਾ ਐਲਾਨ ਕੀਤਾ ਹੈ। ਈਸਾਈ ਨੇਤਾ ਪੋਪ ਨੇ ਜੰਗ ਦਾ ਸਾਹਮਣਾ ਕਰ ਰਹੇ ਯੂਕਰੇਨੀਆਂ ਨੂੰ ਸ਼ਹੀਦ ਦਾ ਦਰਜ਼ਾ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
