ਪਟਨਾ (ਬਿਹਾਰ), 28 ਜਨਵਰੀ (ਹਿ.ਸ.)। ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ਨਾਲ ਸਬੰਧ ਤੋੜਦੇ ਹੋਏ ਜੇਡੀਯੂ ਦੇ ਰਾਸ਼ਟਰੀ ਪ੍ਰਧਾਨ ਨਿਤੀਸ਼ ਕੁਮਾਰ ਨੇ ਐਤਵਾਰ ਸ਼ਾਮ ਨੂੰ ਨੌਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਭਾਜਪਾ ਦੇ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਰਾਜ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਸ਼ਾਮ 5 ਵਜੇ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੇ ਨਵੇਂ ਮੰਤਰੀ ਮੰਡਲ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।
ਇਨ੍ਹਾਂ ਨੇ ਚੁੱਕੀ ਸਹੁੰ
ਨਿਤੀਸ਼ ਕੁਮਾਰ – ਮੁੱਖ ਮੰਤਰੀ
ਸਮਰਾਟ ਚੌਧਰੀ – ਉਪ ਮੁੱਖ ਮੰਤਰੀ
ਵਿਜੇ ਕੁਮਾਰ ਸਿਨਹਾ – ਉਪ ਮੁੱਖ ਮੰਤਰੀ
ਪ੍ਰੇਮ ਕੁਮਾਰ (ਭਾਜਪਾ) – ਮੰਤਰੀ
ਵਿਜੇ ਕੁਮਾਰ ਚੌਧਰੀ (ਜੇਡੀਯੂ) – ਮੰਤਰੀ
ਵਿਜੇਂਦਰ ਯਾਦਵ (ਜੇਡੀਯੂ) – ਮੰਤਰੀ
ਸ਼ਰਵਨ ਕੁਮਾਰ (ਜੇਡੀਯੂ) – ਮੰਤਰੀ
ਸੰਤੋਸ਼ ਮਾਂਝੀ (ਹਮ) – ਮੰਤਰੀ
ਸੁਮੀਤ ਕੁਮਾਰ ਸਿੰਘ (ਆਜ਼ਾਦ)- ਮੰਤਰੀ
ਵਿਧਾਨ ਸਭਾ ‘ਚ ਸੱਤਾਧਾਰੀ ਪੱਖ ਦਾ ਗਣਿਤ-
ਭਾਜਪਾ – 78, ਜੇਡੀਯੂ – 45, ਹਮ ਪਾਰਟੀ – 04, ਆਜ਼ਾਦ – 01।
ਕੁੱਲ 128 ਮੈਂਬਰਾਂ ਦਾ ਸਮਰਥਨ।
