ਮੁੰਬਈ, 10 ਦਸੰਬਰ (ਹਿ. ਸ.)। ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਦੀ ਫਿਲਮ ‘ਸੈਮ ਬਹਾਦਰ’ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ‘ਸੈਮ ਬਹਾਦਰ’ ਨੇ ਰਿਲੀਜ਼ ਦੇ ਪਹਿਲੇ ਦਿਨ ਚੰਗਾ ਕਾਰੋਬਾਰ ਕੀਤਾ ਸੀ। ਫਿਲਮ ਨੇ ਪਹਿਲੇ ਦਿਨ 6.25 ਕਰੋੜ ਦੀ ਕਮਾਈ ਕੀਤੀ ਸੀ ਅਤੇ 9ਵੇਂ ਦਿਨ ਵੀ ਬਾਕਸ ਆਫਿਸ ‘ਤੇ ਕਬਜ਼ਾ ਕਰ ਰਹੀ ਹੈ। ‘ਐਨੀਮਲ’ ਦੀ ਸੁਨਾਮੀ ਦੇ ਵਿਚਕਾਰ ਵੀ ‘ਸੈਮ ਬਹਾਦਰ’ ਬਾਕਸ ਆਫਿਸ ‘ਤੇ ਮਜ਼ਬੂਤੀ ਨਾਲ ਡਟੀ ਹੋਈ ਹੈ। ‘ਸੈਮ ਬਹਾਦਰ’ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ ‘ਚ ਸੀ। ਫਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ।
‘ਸੈਮ ਬਹਾਦਰ’ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ 6.25 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ਵਿੱਕੀ ਕੌਸ਼ਲ ਦੀ ਫਿਲਮ ਨੇ ਪਹਿਲੇ 8 ਦਿਨਾਂ ‘ਚ 42.30 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਹੁਣ ਨੌਵੇਂ ਦਿਨ ਦੀ ਕਮਾਈ ਦੇ ਅੰਕੜੇ ਸਾਹਮਣੇ ਆ ਗਏ ਹਨ। ਇੰਡਸਟਰੀ ਟਰੈਕਰ ਸੈਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, ਸੈਮ ਬਹਾਦਰ ਨੇ ਦੂਜੇ ਸ਼ਨੀਵਾਰ ਨੂੰ 6.75 ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਫਿਲਮ ਦੀ ਕੁੱਲ ਕਮਾਈ ਹੁਣ 49.5 ਕਰੋੜ ਤੱਕ ਪਹੁੰਚ ਗਈ ਹੈ।
”ਸੈਮ ਬਹਾਦਰ” ਦਰਸ਼ਕਾਂ ਅੱਗੇ ਭਾਰਤੀ ਫੌਜ ਵਿਚ ਸੈਮ ਮਾਨੇਕਸ਼ਾ ਦੇ ਯੋਗਦਾਨ, ਉਨ੍ਹਾਂ ਦੀ ਜੀਵਨ ਯਾਤਰਾ, ਉਨ੍ਹਾਂ ਦੀ ਦੇਸ਼ ਭਗਤੀ ਨੂੰ ਪੇਸ਼ ਕਰਦਾ ਹੈ। ਫਿਲਮ ਵਿੱਚ ਵਿੱਕੀ ਕੌਸ਼ਲ ਦੇ ਨਾਲ ਫਾਤਿਮਾ ਸਨਾ ਸ਼ੇਖ, ਸਾਨਿਆ ਮਲਹੋਤਰਾ, ਨੀਰਜ ਕਾਬੀ, ਗੋਵਿੰਦ ਨਾਮਦੇਵ, ਮੁਹੰਮਦ ਜ਼ੀਸ਼ਾਨ, ਅਯੂਬ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦੇ ਗੀਤ ਗੁਲਜ਼ਾਰ ਨੇ ਲਿਖੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
