ਮੋਡਾਸਾ, 10 ਦਸੰਬਰ (ਹਿ.ਸ.)। ਗੁਜਰਾਤ ਦੇ ਅਰਵੱਲੀ ਜ਼ਿਲ੍ਹੇ ਦੇ ਧਨਸੁਰਾ ਦੇ ਅੰਬਾਸਰ ਪਿੰਡ ਨੇੜੇ ਸ਼ਨੀਵਾਰ ਦੇਰ ਰਾਤ ਹੋਏ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਡੰਪਰ ਅਤੇ ਬਾਈਕ ਦੀ ਟੱਕਰ ਕਾਰਨ ਵਾਪਰਿਆ। ਹਾਦਸੇ ਤੋਂ ਬਾਅਦ ਡੰਪਰ ਚਾਲਕ ਵਾਹਨ ਛੱਡ ਕੇ ਫ਼ਰਾਰ ਹੋ ਗਿਆ। ਤਿੰਨੋਂ ਨੌਜਵਾਨ ਅੰਬਾਸਰ ਪਿੰਡ ਦੇ ਦੱਸੇ ਜਾ ਰਹੇ ਹਨ। ਧਨਸੁਰਾ ਪੁਲੀਸ ਨੇ ਡੰਪਰ ਨੂੰ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ।
ਪੁਲਿਸ ਅਨੁਸਾਰ ਤਿੰਨੇ ਨੌਜਵਾਨ ਦੀਪਕ ਸੋਲੰਕੀ, ਅਜੇ ਪਰਮਾਰ ਅਤੇ ਸਿੱਧਰਾਜ ਸੋਲੰਕੀ ਦੇਰ ਰਾਤ ਨੇੜਲੇ ਰੋਜ਼ਡ ਪੈਟਰੋਲ ਪੰਪ ’ਤੇ ਡੀਜ਼ਲ ਲੈਣ ਲਈ ਗਏ ਸਨ। ਉਥੋਂ ਵਾਪਸ ਆ ਰਹੇ ਸਨ ਤਾਂ ਡੰਪਰ ਨੇ ਉਨ੍ਹਾਂ ਦੀ ਬਾਈਕ ਨੂੰ ਆਪਣੀ ਲਪੇਟ ’ਚ ਲੈ ਲਿਆ। ਤਿੰਨੋਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
