



ਮੁੰਬਈ, 25 ਸਤੰਬਰ (ਹਿ. ਸ.)। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਅਦਾਕਾਰਾ ਨੇ ਖੁਦ ਇੰਸਟਾਗ੍ਰਾਮ ’ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰ ’ਚ ਪਰਿਣੀਤੀ ਅਤੇ ਰਾਘਵ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਫੈਨਜ਼ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਆਖਿਰ ਦੋਵਾਂ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਪਰਿਣੀਤੀ ਅਤੇ ਰਾਘਵ ਨੇ ਵਿਆਹ ਲਈ ਚਿੱਟੇ ਰੰਗ ਦੇ ਕੱਪੜੇ ਚੁਣੇ ਸਨ। ਪਰਿਣੀਤੀ ਨੇ ਬਹੁਤ ਹੀ ਸਧਾਰਨ ਮੇਕਅੱਪ ਕੀਤਾ ਹੋਇਆ ਹੈ। ਨਾਲ ਹੀ, ਉਹ ਬਹੁਤ ਘੱਟ ਗਹਿਣੇ ਪਹਿਨੇ ਹੋਏ ਹੈ। ਉਨ੍ਹਾਂ ਆਪਣੇ ਗਲੇ ਵਿੱਚ ਇੱਕ ਮੇਲ ਖਾਂਦਾ ਚੋਕਰ, ਮਾਂਗ ਟਿੱਕਾ ਅਤੇ ਨਾਜ਼ੁਕ ਝੁਮਕੇ ਪਾਏ ਹੋਏ ਸਨ। ਮਹਿੰਦੀ ਵੀ ਬਹੁਤ ਘੱਟ ਸੀ।
‘‘ਨਾਸ਼ਤੇ ਦੀ ਮੇਜ਼ ’ਤੇ ਸਾਡੀ ਪਹਿਲੀ ਗੱਲਬਾਤ ਤੋਂ ਬਾਅਦ, ਸਾਡੇ ਮਨ ਕਹਿ ਰਿਹਾ ਹੈ ਕਿ ਅਸੀਂ ਲੰਬੇ ਸਮੇਂ ਤੋਂ ਇਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ। ਇਸ ਲਈ ਹੁਣ ਅਸੀਂ ਆਖਰਕਾਰ ਮਿਸਟਰ ਅਤੇ ਮਿਸੇਜ਼ ਹਾਂ। ਅਸੀਂ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਸੀ। ਇਸ ਲਈ ਹੁਣ ਸਾਡੇ ਲਈ ਹਮੇਸ਼ਾ ਲਈ ਇਕੱਠੇ ਰਹਿਣ ਦੀ ਇੱਕ ਨਵੀਂ ਸ਼ੁਰੂਆਤ ਹੋਈ ਹੈ।” ਪਰਿਣੀਤੀ ਨੇ ਪੋਸਟ ਵਿੱਚ ਕਿਹਾ।
ਭੈਣ ਪ੍ਰਿਅੰਕਾ ਨੇ ਪਰਿਣੀਤੀ ਦੀ ਪੋਸਟ ’ਤੇ ਕਮੈਂਟ ਕੀਤਾ ਹੈ- ‘ਦੋਵਾਂ ਨੂੰ ਮੁਬਾਰਕਾਂ।’’ ਇਸ ਤੋਂ ਇਲਾਵਾ ਵਰੁਣ ਧਵਨ, ਨੀਨਾ ਗੁਪਤਾ, ਅਨੁਪਮ ਖੇਰ, ਮਨੀਸ਼ ਮਲਹੋਤਰਾ, ਨੇਹਾ ਧੂਪੀਆ, ਈਸ਼ਾ ਦਿਓਲ ਨੇ ਵੀ ਦੋਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪਰਿਣੀਤੀ ਅਤੇ ਰਾਘਵ ਦੇ ਵਿਆਹ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਅਤੇ ਟਿੱਪਣੀ ਕਰ ਰਹੇ ਹਨ। ਦੋਹਾਂ ਨੂੰ ਉਨ੍ਹਾਂ ਦੇ ਵਿਆਹ ਲਈ ਸ਼ੁਭਕਾਮਨਾਵਾਂ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
