ਮੁਹਾਲੀ, 25 ਸਤੰਬਰ (ਹਿ. ਸ.)। ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਅਲਾਈਡ ਹੈਲਥ ਸਾਇੰਸਿਜ਼ ਦੇ ਰੇਡੀਓਲੋਜੀ ਅਤੇ ਈਮੇਜ਼ ਤਕਨਾਲੋਜੀ ਵਿਭਾਗ ਵੱਲੋਂ ਆਰਏਡੀ-ਏਆਈਡੀ ਇੰਟਰਨੈਸ਼ਨਲ (ਯੂਐਸਏ) ਅਤੇ ਐਸੋਸੀਏਸ਼ਨ ਆਫ ਮੈਡੀਕਲ ਰੇਡੀਓਲੋਜੀ ਐਂਡ ਇਮੇਜਿੰਗ ਤਕਨਾਲੋਜੀ, ਪੀਜੀਆਈ, ਚੰਡੀਗੜ੍ਹ ਦੇ ਸਹਿਯੋਗ ਨਾਲ ਗਣਿਤ ਸਿੱਖਿਆ ’ਤੇ ਪਹਿਲੀ ਅੰਤਰਾਸ਼ਟਰੀ ਕਾਨਫਰੰਸ -2023 ਦਾ ਆਯੋਜਨ ਕੀਤਾ ਗਿਆ।
ਇਸ ਕਾਨਫਰੰਸ ਦਾ ਵਿਸ਼ਾ ਸੀ ‘ਮੈਮੋਗ੍ਰਾਫਿਕ ਇਮੇਜਿੰਗ ਵਿੱਚ ਉਭਰਦੀ ਤਕਨਾਲੋਜੀ ਅਤੇ ਤਕਨੀਕਾਂ’। ਇਸ ਕਾਨਫਰੰਸ ਦਾ ਮੁਢਲਾ ਫੋਕਸ ਰੇਡੀਓਲੌਜੀਕਲ ਟੈਕਨੋਲੋਜਿਸਟ ਅਤੇ ਮੈਡੀਕਲ ਰੇਡੀਓਲੋਜੀ ਅਤੇ ਇਮੇਜਿੰਗ ਟੈਕਨਾਲੋਜੀ ਦੇ ਵਿਦਿਆਰਥੀਆਂ ਲਈ ਹੁੰਨਰ ਵਿਕਾਸ ਅਤੇ ਰਿਫਰੈਸ਼ਰ ਕੋਰਸਾਂ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ। ਇਸ ਦੌਰਾਨ ਭਾਰਤ ਅਤੇ ਵਿਦੇਸ਼ਾਂ ਦੇ ਬੁਲਾਰਿਆਂ ਨੇ ਮੈਮੋਗ੍ਰਾਫਿਕ ਇਮੇਜਿੰਗ ਦੇ ਖੇਤਰ ਵਿੱਚ ਆਪਣੀ ਮੁਹਾਰਤ ਅਤੇ ਗਿਆਨ ਨਾਲ ਇਸ ਸਮਾਗਮ ਵਿੱਚ ਯੋਗਦਾਨ ਪਾਇਆ ਅਤੇ ਦਰਸ਼ਕਾਂ ਨੂੰ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ ਅਤੇ ਡਾ. ਰਵਿੰਦਰ ਕੌਰ, ਪ੍ਰੋਫੈਸਰ ਅਤੇ ਮੁਖੀ, ਰੇਡੀਓਲੋਜੀ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ-32, ਚੰਡੀਗੜ੍ਹ, ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਦੇ ਨਾਲ ਵਿਸ਼ੇਸ਼ ਮਹਿਮਾਨ ਸਨ, ਜਿਨ੍ਹਾਂ ਨੇ ਆਈਸੀਐਮਈ-2023 ਦਾ ਉਦਘਾਟਨ ਕੀਤਾ, ਜੋ ਕਿ ਗਲੋਬਲ ਦਰਸ਼ਕਾਂ ਦੀ ਸਹੂਲਤ ਲਈ ਯੂਟਿਊਬ ਅਤੇ ਜ਼ੂਮ ਦੀ ਵਰਤੋਂ ਕਰਦੇ ਹੋਏ ਹਾਈਬਿ੍ਰਡ ਮੋਡ ਵਿੱਚ ਆਯੋਜਿਤ ਕੀਤਾ ਗਿਆ ਸੀ।
ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ
