ਦੋਹਾ, 10 ਫਰਵਰੀ : ਚੀਨ ਨੇ ਸ਼ੁੱਕਰਵਾਰ ਨੂੰ ਵਿਸ਼ਵ ਐਕੁਆਟਿਕਸ ਚੈਂਪੀਅਨਸ਼ਿਪ ’ਚ ਕਲਾਤਮਕ ਤੈਰਾਕੀ ਟੀਮ ਫ੍ਰੀ ਈਵੈਂਟ ‘ਚ ਸੋਨ ਤਮਗਾ ਜਿੱਤਿਆ।339.7604 ਅੰਕਾਂ ਦੇ ਕੁੱਲ ਸਕੋਰ ਦੇ ਨਾਲ, ਚੀਨ ਨੇ ਮੁਕਾਬਲੇ ’ਚ ਆਪਣਾ ਦਬਦਬਾ ਬਣਾਇਆ, ਸੋਨ ਤਗਮਾ ਜਿੱਤਿਆ ਅਤੇ ਐਕਰੋਬੈਟਿਕ ਤੇ ਤਕਨੀਕੀ ਈਵੈਂਟਸ ਵਿੱਚ ਆਪਣੀ ਜਿੱਤ ਤੋਂ ਬਾਅਦ ਦੋਹਾ ਵਿੱਚ ਤਿੰਨ ਟੀਮ ਮੁਕਾਬਲਿਆਂ ’ਚ ਜਿੱਤ ਦੀ ਲੜੀ ਦਾ ਸਿਲਸਿਲਾ ਪੂਰਾ ਕੀਤਾ।
ਚੀਨ ਦੇ ਕੋਚ ਝਾਂਗ ਜ਼ਿਯਾਓਹੁਆਨ ਦੇ ਸਿਨਹੂਆ ਦੇ ਹਵਾਲੇ ਨਾਲ ਕਿਹਾ, ਟੀਮ ਦਾ ਪ੍ਰਦਰਸ਼ਨ ਮੈਨੂੰ ਉਤਸ਼ਾਹ ਨਾਲ ਭਰ ਦਿੰਦਾ ਹੈ। ਮੈਨੂੰ ਉਨ੍ਹਾਂ ‘ਤੇ ਪੂਰਾ ਭਰੋਸਾ ਹੈ, ਜੋ ਉਨ੍ਹਾਂ ਦੇ ਪ੍ਰਦਰਸ਼ਨ ਦੀ ਗੁਣਵੱਤਾ ਅਤੇ ਉਨ੍ਹਾਂ ਦੇ ਰੁਟੀਨ ਦੀ ਕਲਾਤਮਕ ਅਪੀਲ ਤੋਂ ਪੈਦਾ ਹੋਇਆ ਹੈ। ਝਾਂਗ ਨੇ ਕਿਹਾ ਅੱਜ ਸਾਡਾ ਰਵਾਇਤੀ ਚੀਨੀ ਨਵਾਂ ਸਾਲ ਹੈ। ਇਹ ਜਿੱਤ ਨਾ ਸਿਰਫ਼ ਚੀਨੀ ਲੋਕਾਂ ਲਈ ਇੱਕ ਤੋਹਫ਼ਾ ਹੈ, ਸਗੋਂ ਸਾਡੀ ਪੂਰੀ ਟੀਮ ਲਈ ਇੱਕ ਜਸ਼ਨ ਵੀ ਹੈ।
ਜਾਪਾਨ ਨੇ 315.2229 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਅਮਰੀਕਾ ਨੇ 304.9021 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।
