ਨਵੀਂ ਦਿੱਲੀ, 12 ਫਰਵਰੀ : ਗਲੋਬਲ ਬਾਜ਼ਾਰ ਤੋਂ ਅੱਜ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ’ਚ ਉਤਸ਼ਾਹ ਦਾ ਮਾਹੌਲ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਸੂਚਕਾਂਕ ਮਜ਼ਬੂਤੀ ਨਾਲ ਹਰੇ ਨਿਸ਼ਾਨ ’ਚ ਬੰਦ ਹੋਏ। ਡਾਓ ਜੌਂਸ ਫਿਊਚਰਜ਼ ਵੀ ਅੱਜ ਮਾਮੂਲੀ ਮਜ਼ਬੂਤੀ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦਬਾਅ ‘ਚ ਰਿਹਾ। ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਅਮਰੀਕੀ ਫੈਡਰਲ ਰਿਜ਼ਰਵ ਤੋਂ ਸਕਾਰਾਤਮਕ ਸੰਕੇਤਾਂ ਦੇ ਕਾਰਨ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਸੂਚਕਾਂਕ ਵਿੱਚ ਤੇਜ਼ੀ ਰਹੀ। ਐੱਸਐਂਡਪੀ 500 ਇੰਡੈਕਸ 0.48 ਫੀਸਦੀ ਮਜ਼ਬੂਤੀ ਦੇ ਨਾਲ 5,021.97 ‘ਤੇ, ਨੈਸਡੈਕ 190.05 ਅੰਕ ਜਾਂ 1.20 ਫੀਸਦੀ ਮਜ਼ਬੂਤੀ ਨਾਲ 15,983.77 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਡਾਓ ਜੌਂਸ ਫਿਊਚਰਜ਼ ਵੀ ਅੱਜ 0.01 ਫੀਸਦੀ ਦੇ ਮਾਮੂਲੀ ਮਜ਼ਬੂਤੀ 38,674.84 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ।
ਅਮਰੀਕੀ ਬਾਜ਼ਾਰਾਂ ਦੇ ਉਲਟ ਯੂਰਪੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦਬਾਅ ‘ਚ ਰਹੇ। ਐੱਫਟੀਐੱਸਈ ਇੰਡੈਕਸ 0.30 ਫੀਸਦੀ ਡਿੱਗ ਕੇ 7,572.58 ’ਤੇ, ਸੀਏਸੀ ਸੂਚਕਾਂਕ 0.24 ਫੀਸਦੀ ਦੀ ਗਿਰਾਵਟ ਨਾਲ 7,647.52 ਅੰਕਾਂ ’ਤੇ ਬੰਦ ਅਤੇ ਡੀਏਐਕਸ ਇੰਡੈਕਸ 0.22 ਫੀਸਦੀ ਦੀ ਕਮਜ਼ੋਰੀ ਨਾਲ 16,926.50 ਅੰਕ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰ ‘ਚ ਅੱਜ ਛੁੱਟੀ ਵਾਲਾ ਮਾਹੌਲ ਹੈ। ਛੁੱਟੀ ਕਾਰਨ ਨਿੱਕੇਈ ਇੰਡੈਕਸ, ਸਟ੍ਰੇਟਸ ਟਾਈਮਜ਼ ਇੰਡੈਕਸ, ਹੈਂਗ ਸੇਂਗ ਇੰਡੈਕਸ, ਤਾਈਵਾਨ ਵੇਟਡ ਇੰਡੈਕਸ, ਕੋਸਪੀ ਇੰਡੈਕਸ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ ’ਚ ਕੋਈ ਕਾਰੋਬਾਰ ਨਹੀਂ ਹੋ ਰਿਹਾ ਹੈ। ਇਸ ਤੋਂ ਇਲਾਵਾ 3 ਬਾਜ਼ਾਰਾਂ ‘ਚੋਂ 1 ਸੂਚਕਾਂਕ ਗਿਰਾਵਟ ਦੇ ਨਾਲ ਲਾਲ ਨਿਸ਼ਾਨ ‘ਤੇ ਅਤੇ 2 ਸੂਚਕਾਂਕ ਮਜ਼ਬੂਤੀ ਨਾਲ ਹਰੇ ਨਿਸ਼ਾਨ ‘ਤੇ ਕਾਰੋਬਾਰ ਕਰਦੇ ਨਜ਼ਰ ਆਏ। ਗਿਫਟ ਨਿਫਟੀ 80.50 ਅੰਕ ਜਾਂ 0.37 ਫੀਸਦੀ ਦੀ ਕਮਜ਼ੋਰੀ ਦੇ ਨਾਲ 21,844 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ। ਦੂਜੇ ਪਾਸੇ ਸੈੱਟ ਕੰਪੋਜ਼ਿਟ ਇੰਡੈਕਸ 0.11 ਫੀਸਦੀ ਦੀ ਮਜ਼ਬੂਤੀ ਨਾਲ 1,389.86 ਅੰਕਾਂ ਦੇ ਪੱਧਰ ’ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.53 ਫੀਸਦੀ ਮਜ਼ਬੂਤੀ ਨਾਲ 7,273.46 ਦੇ ਪੱਧਰ ’ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।
