ਹਾਂਗਜ਼ੂ, 24 ਅਕਤੂਬਰ। ਭਾਰਤ ਦੀ ਪ੍ਰਾਚੀ ਯਾਦਵ ਨੇ ਮੰਗਲਵਾਰ ਨੂੰ ਚੱਲ ਰਹੀਆਂ ਚੌਥੀ ਏਸ਼ੀਆਈ ਪੈਰਾ ਖੇਡਾਂ ‘ਚ ਕੈਨੋ ਮਹਿਲਾ ਕੇਐੱਲ2 ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ।
ਦਿਨ ਦੇ ਸ਼ੁਰੂ ਵਿੱਚ ਮਹਿਲਾ ਵੀਐੱਲ2 ਫਾਈਨਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਤੋਂ ਬਾਅਦ, ਉਹ 54.962 ਸਕਿੰਟ ਦੇ ਸਮੇਂ ਨਾਲ ਮਹਿਲਾ ਕੇਐੱਲ2 ਈਵੈਂਟ ਵਿੱਚ ਸਿਖਰ ‘ਤੇ ਰਹੀ। ਚੀਨ ਦੇ ਸ਼ਾਨਸ਼ਾਨ ਵਾਂਗ ਨੇ 55.674 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਜਦਕਿ ਈਰਾਨ ਦੀ ਰੋਇਆ ਸੋਲਤਾਨੀ ਨੇ 56.714 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਪਹਿਲੇ ਦਿਨ ਪ੍ਰਾਚੀ ਨੇ 1:03.47 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਇਰੋਦਾਖੋਨ ਨੇ 1:02.125 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ। ਜਾਪਾਨ ਦੀ ਸਾਕੀ ਕੋਮਾਤਸੂ ਨੇ 1:11.635 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਦੂਜੇ ਪਾਸੇ ਮਨੀਸ਼ ਕੌਰਵ ਨੇ ਕੈਨੋ ਪੁਰਸ਼ ਕੇਐੱਲ3 ਫਾਈਨਲ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੂਜੇ ਦਿਨ ਭਾਰਤ ਲਈ ਤਗ਼ਮਾ ਸੂਚੀ ਦੀ ਸ਼ੁਰੂਆਤ ਕੀਤੀ। ਮਨੀਸ਼ ਨੇ 44.605 ਸਕਿੰਟ ਦਾ ਸਮਾਂ ਕੱਢ ਕੇ ਪੋਡੀਅਮ ਫਿਨਿਸ਼ ਕੀਤਾ ਅਤੇ ਸੋਨ ਤਗਮੇ ਤੋਂ ਸਿਰਫ਼ 2.347 ਸਕਿੰਟ ਪਿੱਛੇ ਰਹਿ ਗਏ। ਉਜ਼ਬੇਕਿਸਤਾਨ ਦੇ ਖਾਸਾਨ ਕੁਲਦਾਸ਼ੇਵ ਨੇ 42.258 ਸਕਿੰਟ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ। ਜਦੋਂ ਕਿ ਕਜ਼ਾਕਿਸਤਾਨ ਦੇ ਝਾਲਗਾਸ ਤਾਈਕੇਨੋਵ ਨੇ 44.605 ਸਕਿੰਟ ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ।
ਭਾਰਤੀ ਟੀਮ ਪਹਿਲੇ ਦਿਨ ਦੀ ਸਫਲਤਾ ਨੂੰ ਦੁਹਰਾਉਣਾ ਚਾਹੇਗੀ। ਪਹਿਲੇ ਦਿਨ, ਭਾਰਤੀ ਦਲ ਨੇ 17 ਤਗਮੇ ਜਿੱਤੇ, ਜਿਸ ਵਿੱਚ 6 ਸੋਨ, 6 ਚਾਂਦੀ ਅਤੇ 5 ਕਾਂਸੀ ਦੇ ਤਗਮੇ ਸ਼ਾਮਲ ਹਨ। ਇਸ ਵਾਰ ਭਾਰਤ ਨੇ ਏਸ਼ੀਆਈ ਪੈਰਾ ਖੇਡਾਂ ਦੇ ਚੌਥੇ ਐਡੀਸ਼ਨ ਲਈ 303 ਐਥਲੀਟਾਂ (191 ਪੁਰਸ਼ ਅਤੇ 112 ਔਰਤਾਂ) ਦੀ ਇੱਕ ਟੁਕੜੀ ਭੇਜੀ ਹੈ, ਜੋ ਮਹਾਂਦੀਪੀ ਟੂਰਨਾਮੈਂਟ ਲਈ ਸਭ ਤੋਂ ਵੱਡੀ ਦਲ ਹੈ। 2018 ਏਸ਼ੀਅਨ ਪੈਰਾ ਖੇਡਾਂ ਵਿੱਚ, ਭਾਰਤ ਨੇ ਕੁੱਲ 190 ਐਥਲੀਟ ਭੇਜੇ ਅਤੇ 15 ਸੋਨੇ ਸਮੇਤ 72 ਤਗਮੇ ਜਿੱਤੇ।
