ਨਵੀਂ ਦਿੱਲੀ, 11 ਨਵੰਬਰ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਭਾਰਤ ਤੋਂ ਪਰਤਣ ਤੋਂ ਬਾਅਦ ਚਿੱਟੀ ਗੇਂਦ ਕ੍ਰਿਕਟ ਦੀ ਕਪਤਾਨੀ ਤੋਂ ਅਸਤੀਫਾ ਦੇ ਸਕਦੇ ਹਨ। ਪਾਕਿਸਤਾਨੀ ਟੀਮ ਲਈ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਣਾ ਅਸੰਭਵ ਹੈ, ਜੇਕਰ ਉਹ ਅੱਜ ਇੰਗਲੈਂਡ ਖਿਲਾਫ ਜਿੱਤ ਹਾਸਲ ਕਰ ਵੀ ਲੈਂਦੀ ਹੈ ਤਾਂ ਵੀ ਆਖਰੀ ਚਾਰ ‘ਚ ਪਹੁੰਚਣ ਦੀ ਉਸ ਦੀ ਸੰਭਾਵਨਾ ਘੱਟ ਹੈ।
ਰਿਪੋਰਅ ਦੇ ਮੁਤਾਬਕ ਬਾਬਰ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਰਮੀਜ਼ ਰਾਜਾ ਅਤੇ ਆਪਣੇ ਨੇੜਲੇ ਲੋਕਾਂ ਤੋਂ ਆਪਣੇ ਭਵਿੱਖ ਨੂੰ ਲੈ ਕੇ ਸਲਾਹ ਲੈ ਰਹੇ ਹਨ। ਬਾਬਰ ਦਾ ਕਪਤਾਨ ਬਣੇ ਰਹਿਣ ਦਾ ਫੈਸਲਾ ਲੋਕਾਂ ਤੋਂ ਮਿਲਣ ਵਾਲੀ ਸਲਾਹ ‘ਤੇ ਨਿਰਭਰ ਕਰੇਗਾ ਅਤੇ ਉਨ੍ਹਾਂ ਦੇ ਕੁਝ ਕਰੀਬੀ ਸਾਥੀਆਂ ਨੇ ਉਨ੍ਹਾਂ ਨੂੰ ਤਿੰਨਾਂ ਫਾਰਮੈਟਾਂ ‘ਚ ਕਪਤਾਨੀ ਛੱਡਣ ਦੀ ਸਲਾਹ ਦਿੱਤੀ ਹੈ।
ਆਜ਼ਮ ਨੇ ਸ਼ੁੱਕਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ ‘ਚ ਟ੍ਰੇਨਿੰਗ ਦੌਰਾਨ ਰਾਜਾ ਤੋਂ ਸਲਾਹ ਮੰਗ ਹੈ। ਕਪਤਾਨ ਬਣੇ ਰਹਿਣ ਦਾ ਫੈਸਲਾ ਉਨ੍ਹਾਂ ਦੇ ਦੇਸ਼ ਪਰਤਣ ‘ਤੇ ਲਿਆ ਜਾਵੇਗਾ। ਹਾਲਾਂਕਿ, ਬਾਬਰ ਖਾਸ ਤੌਰ ‘ਤੇ ਆਪਣੇ ਪਿਤਾ ਤੋਂ ਮਿਲੀ ਸਲਾਹ ਨੂੰ ਮਹੱਤਵ ਦਿੰਦੇ ਹਨ। ਇੰਗਲੈਂਡ ਅਤੇ ਪਾਕਿਸਤਾਨ ਸ਼ਨੀਵਾਰ ਨੂੰ ਮਸ਼ਹੂਰ ਈਡਨ ਗਾਰਡਨ ‘ਤੇ ਆਹਮੋ-ਸਾਹਮਣੇ ਹੋਣਗੇ।
