ਨਵੀਂ ਦਿੱਲੀ, 18 ਨਵੰਬਰ (ਹਿ.ਸ.)। ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਫਲੌਇਡ ਮੇਵੇਦਰ ਨੇ ਐਤਵਾਰ ਨੂੰ ਵਿਸ਼ਵ ਕੱਪ ਫਾਈਨਲ ‘ਚ ਪੰਜ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਖਿਲਾਫ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਤਾਰੀਫ ਕੀਤੀ ਹੈ। ਟੂਰਨਾਮੈਂਟ ‘ਚ ਅਜੇਤੂ ਰਹੀ ਟੀਮ ਇੰਡੀਆ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਘਰੇਲੂ ਜ਼ਮੀਨ ‘ਤੇ ਦੂਜੀ ਵਾਰ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਣ ਦੀ ਕੋਸ਼ਿਸ਼ ਕਰੇਗੀ।
ਮੇਵੇਦਰ, ਜੋ ਆਪਣੇ ਪੂਰੇ ਕਰੀਅਰ ਦੌਰਾਨ ਅਜੇਤੂ ਰਹੇ ਅਤੇ 15 ਵੱਡੀਆਂ ਵਿਸ਼ਵ ਚੈਂਪੀਅਨਸ਼ਿਪਾਂ ਜਿੱਤੀਆਂ, ਐਨਬੀਏ ਮੈਚ ਵਿੱਚ ਹਿੱਸਾ ਲੈ ਰਹੇ ਸੀ ਅਤੇ ਸੈਕ੍ਰਾਮੈਂਟੋ ਕਿੰਗਜ਼ ਦੇ ਮਾਲਕ ਵਿਵੇਕ ਰਣਦੀਵੇ ਨਾਲ ਦੇਖਿਆ ਗਿਆ ਸੀ
ਰਣਦੀਵੇ ਨੇ ਐਕਸ ‘ਤੇ ਮੇਵੇਦਰ ਨਾਲ ਇੱਕ ਵੀਡੀਓ ਪੋਸਟ ਕੀਤਾ। ਸਾਬਕਾ ਚੈਂਪੀਅਨ ਨੇ ਵੀਡੀਓ ਵਿੱਚ ਕਿਹਾ, ਮੈਂ ਭਾਰਤੀ ਕ੍ਰਿਕਟ ਟੀਮ ਨੂੰ ਕਹਿਣਾ ਚਾਹੁੰਦਾ ਹਾਂ, ਵਧਾਈ ਹੋਵੇ। ਤੁਸੀਂ ਲੋਕ ਵਿਸ਼ਵ ਕੱਪ ਫਾਈਨਲ ਵਿੱਚ ਥਾਂ ਬਣਾਉਣ ਲਈ ਸਭ ਤੋਂ ਸਰਬੋਤਮ ਹੋ।
ਮੇਜ਼ਬਾਨ ਭਾਰਤ ਨੇ 1983 ਅਤੇ 2011 ਵਿੱਚ ਦੋ ਵਾਰ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਹੈ। ਭਾਰਤ ਗਰੁੱਪ ਗੇੜ ਵਿੱਚ ਆਪਣੇ ਸਾਰੇ ਨੌਂ ਮੈਚ ਜਿੱਤ ਕੇ 18 ਅੰਕਾਂ ਨਾਲ ਸਿਖਰ ’ਤੇ ਰਿਹਾ। ਟੂਰਨਾਮੈਂਟ ‘ਚ ਅਜੇਤੂ ਰਹੀ ਭਾਰਤ ਨੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਖਿਲਾਫ ਸ਼ਾਨਦਾਰ ਜਿੱਤ ਦਰਜ ਕਰਕੇ ਫਾਈਨਲ ‘ਚ ਪ੍ਰਵੇਸ਼ ਕੀਤਾ। ਮੈਚ ‘ਚ ਕਈ ਦਿਲਚਸਪ ਪਲ ਰਹੇ ਕਿਉਂਕਿ ਕੀਵੀਆਂ ਨੇ ਭਾਰਤ ਦੇ ਵੱਡੇ ਸਕੋਰ ਦਾ ਪਿੱਛਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਅਹਿਮ ਮੌਕੇ ‘ਤੇ ਵਿਕਟਾਂ ਲੈ ਕੇ ਭਾਰਤੀ ਟੀਮ ਦੀ ਜਿੱਤ ਯਕੀਨੀ ਬਣਾਈ। ਭਾਰਤ ਨੇ ਮੁੰਬਈ ‘ਚ ਖੇਡੇ ਗਏ ਮੈਚ ‘ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾਇਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
