ਝਾਂਸੀ, 18 ਨਵੰਬਰ (ਹਿ.ਸ.)। ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨਾਲ ਸ਼ਨੀਵਾਰ ਨੂੰ ਹੋਏ ਮੁਕਾਬਲੇ ਵਿੱਚ ਨਾਮੀ ਅਪਰਾਧੀ ਰਾਸ਼ਿਦ ਕਾਲੀਆ ਜ਼ਖ਼ਮੀ ਹੋ ਗਿਆ। ਪਿੰਟੂ ਸੇਂਗਰ ਕਤਲ ਕਾਂਡ ਦੇ ਮੁਲਜ਼ਮਾਂ ਵਿੱਚੋਂ ਇੱਕ ਰਾਸ਼ਿਦ ਦੇ ਸਿਰ ਦੀ ਕੀਮਤ 1.25 ਲੱਖ ਰੁਪਏ ਸੀ। ਐੱਸਟੀਐੱਫ ਟੀਮ ਨਾਲ ਹੋਏ ਮੁਕਾਬਲੇ ‘ਚ ਜ਼ਖਮੀ ਹੋਏ ਰਾਸ਼ਿਦ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਰਾਸ਼ਿਦ ਬਸਪਾ ਨੇਤਾ ਪਿੰਟੂ ਸੇਂਗਰ ਕਤਲ ਕਾਂਡ ਦੇ ਦੋਸ਼ੀਆਂ ਵਿੱਚੋਂ ਇੱਕ ਹੈ। ਕਾਨਪੁਰ ‘ਚ ਬਸਪਾ ਨੇਤਾ ਪਿੰਟੂ ਸੇਂਗਰ ਦੇ ਕਤਲ ਮਾਮਲੇ ‘ਚ ਲੋੜੀਂਦੇ ਸ਼ੂਟਰ ਰਾਸ਼ਿਦ ਕਾਲੀਆ ‘ਤੇ 1.25 ਲੱਖ ਰੁਪਏ ਦਾ ਇਨਾਮ ਤੈਅ ਸੀ। ਕਰੀਬ ਦਸ ਜ਼ਿਲ੍ਹਿਆਂ ਦੀ ਪੁਲਿਸ ਉਸਦੀ ਭਾਲ ਕਰ ਰਹੀ ਸੀ। ਆਖਰਕਾਰ, ਰਾਸ਼ਿਦ ਸ਼ਨੀਵਾਰ ਤੜਕੇ ਝਾਂਸੀ ਐਸਟੀਐਫ ਨਾਲ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ। ਜਿਸ ਬਾਈਕ ‘ਤੇ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਸ ਨੂੰ ਜ਼ਬਤ ਕਰ ਲਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
