ਹਾਂਗਜ਼ੂ, 27 ਸਤੰਬਰ (ਹਿ. ਸ.)। ਭਾਰਤੀ ਨਿਸ਼ਾਨੇਬਾਜ਼ਾਂ ਨੇ ਬੁੱਧਵਾਰ ਨੂੰ ਏਸ਼ੀਆਈ ਖੇਡਾਂ ’ਚ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਦਿਨ ਦੀ ਸ਼ੁਰੂਆਤ ਕੀਤੀ। ਔਰਤਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਕੁਆਲੀਫਿਕੇਸ਼ਨ ਵਿੱਚ ਭਾਰਤ ਨੇ 1766 ਅੰਕਾਂ ਨਾਲ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਚੀਨ ਨੇ 1773 ਅੰਕਾਂ ਨਾਲ ਸੋਨ ਤਮਗਾ, ਜਦਕਿ ਕੋਰੀਆ ਨੇ 1756 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਸਿਫਤ ਕੌਰ ਸਮਰਾ, ਆਸ਼ੀ ਚੌਕਸੇ, ਮਾਨਿਨੀ ਕੌਸ਼ਿਕ ਦੀ ਭਾਰਤੀ ਟੀਮ ਕੁੱਲ 1764 ਅੰਕਾਂ ਨਾਲ ਟੀਮ ਸਟੈਂਡਿੰਗ ਵਿੱਚ ਦੂਜੇ ਸਥਾਨ ’ਤੇ ਰਹੀ। ਸਿਫਤ ਅਤੇ ਆਸ਼ੀ ਸ਼ਾਨਦਾਰ ਨਿਸ਼ਾਨੇਬਾਜ਼ੀ ਦੇ ਨਾਲ ਚੋਟੀ ਦੇ 8 ਵਿੱਚ ਹਨ ਅਤੇ ਵਿਅਕਤੀਗਤ ਫਾਈਨਲ ਲਈ ਵੀ ਕੁਆਲੀਫਾਈ ਕਰ ਚੁੱਕੀ ਹਨ। ਸਿਫਤ ਦਾ ਕੁੱਲ 594 ਕੁਆਲੀਫਾਇੰਗ ਅੰਕ ਇੱਕ ਸਾਂਝਾ ਨਵਾਂ ਏਸ਼ੀਅਨ ਰਿਕਾਰਡ ਹੈ।
ਭਾਰਤ 15 ਤਗ਼ਮਿਆਂ ਨਾਲ ਤਗ਼ਮਾ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਹੈ। ਇਨ੍ਹਾਂ 15 ਤਗਮਿਆਂ ਵਿੱਚ ਤਿੰਨ ਸੋਨ, ਪੰਜ ਚਾਂਦੀ ਅਤੇ ਸੱਤ ਕਾਂਸੀ ਦੇ ਤਗਮੇ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
