ਵਿਸ਼ਾਖਾਪਟਨਮ, 23 ਨਵੰਬਰ (ਹਿ.ਸ.)। ਆਸਟ੍ਰੇਲੀਆ ਖਿਲਾਫ ਪਹਿਲੇ ਟੀ-20 ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਾਰਜਕਾਰੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਹੈ ਕਿ ਰੋਹਿਤ ਸ਼ਰਮਾ ਨੇ ਵਨਡੇ ਵਿਸ਼ਵ ਕੱਪ ‘ਚ ਜੋ ਪ੍ਰਦਰਸ਼ਨ ਕੀਤਾ ਹੈ, ਉਹ ਇਕ ਮਿਸਾਲ ਕਾਇਮ ਕਰੇਗਾ। 2023 ਵਿਸ਼ਵ ਕੱਪ ‘ਚ ਰੋਹਿਤ ਸ਼ਰਮਾ ਨੇ 126 ਦੀ ਸਟ੍ਰਾਈਕ ਰੇਟ ਨਾਲ 597 ਦੌੜਾਂ ਬਣਾਈਆਂ ਅਤੇ ਇਸ ਦੌਰਾਨ ਉਨ੍ਹਾਂ ਨੇ ਰਿਕਾਰਡ ਤੋੜ 31 ਛੱਕੇ ਲਗਾਏ।
ਸੂਰਿਆਕੁਮਾਰ ਨੇ ਮੈਚ ਤੋਂ ਪਹਿਲਾਂ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਤੁਸੀਂ ਦੇਖਿਆ ਕਿ ਇਹ ਬਿਲਕੁਲ ਵੱਖਰੇ ਰੋਹਿਤ ਸ਼ਰਮਾ ਸਨ। ਮੇਰਾ ਮਤਲਬ ਹੈ, ਉਹ ਸੱਚਮੁੱਚ ਆਪਣੀ ਗੱਲ ਕਹਿੰਦੇ ਸਨ; ਟੀਮ ਮੀਟਿੰਗਾਂ ‘ਚ ਅਸੀਂ ਜੋ ਵੀ ਗੱਲ ਕੀਤੀ, ਉਨ੍ਹਾਂ ਨੇ ਉਹੀ ਮੈਦਾਨ ’ਤੇ ਕੀਤਾ। ਸਾਨੂੰ ਉਨ੍ਹਾਂ ‘ਤੇ ਬਹੁਤ ਮਾਣ ਹੈ। ਅਸੀਂ ਕਪਤਾਨ ਦੇ ਤੌਰ ‘ਤੇ ਉਨ੍ਹਾਂ ਦੀ ਮਿਸਾਲ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਾਂਗੇ।
ਹੁਣ ਭਾਰਤੀ ਕਪਤਾਨ ਦੇ ਤੌਰ ‘ਤੇ ਸੂਰਿਆਕੁਮਾਰ ਕ੍ਰਿਕਟ ਦੇ ਉਸ ਬ੍ਰਾਂਡ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਭਾਰਤ ਨੇ ਰੋਹਿਤ ਦੀ ਅਗਵਾਈ ‘ਚ ਵਿਸ਼ਵ ਕੱਪ ਦੌਰਾਨ ਖੇਡਿਆ ਸੀ।
ਸੂਰਿਆ ਨੇ ਕਿਹਾ, ਮੇਰਾ ਮਤਲਬ ਹੈ, ਇਹ ਸਪੱਸ਼ਟ ਤੌਰ ‘ਤੇ ਥੋੜਾ ਨਿਰਾਸ਼ਾਜਨਕ ਹੈ। ਪਰ ਅੰਤ ਵਿੱਚ, ਜਦੋਂ ਤੁਸੀਂ ਯਾਤਰਾ ਨੂੰ ਦੇਖਦੇ ਹੋ, ਇਹ ਅਸਲ ਵਿੱਚ ਹਰ ਇੱਕ ਮੈਂਬਰ ਲਈ ਇੱਕ ਸ਼ਾਨਦਾਰ ਮੁਹਿੰਮ ਸੀ – ਨਾ ਸਿਰਫ ਖਿਡਾਰੀਆਂ ਲਈ, ਸਗੋਂ ਸਪੋਰਟ ਸਟਾਫ ਲਈ ਵੀ। ਸਾਰੇ ਭਾਰਤ ਅਤੇ ਸਾਡੇ ਸਾਰੇ ਪਰਿਵਾਰਾਂ ਨੂੰ ਇਸ ਗੱਲ ‘ਤੇ ਬਹੁਤ ਮਾਣ ਸੀ ਕਿ ਜਿਸ ਤਰ੍ਹਾਂ ਹਰ ਕਿਸੇ ਨੇ ਮੈਦਾਨ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਹ ਸਕਾਰਾਤਮਕ ਸੀ, ਕ੍ਰਿਕਟ ਦਾ ਬ੍ਰਾਂਡ ਅਸੀਂ ਪੂਰੇ ਟੂਰਨਾਮੈਂਟ ਦੌਰਾਨ ਖੇਡਿਆ ਸੀ ਅਤੇ ਸਾਨੂੰ ਇਸ ‘ਤੇ ਬਹੁਤ ਮਾਣ ਹੈ।’’
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
