ਲੁਧਿਆਣਾ, 09 ਅਕਤੂਬਰ। ਲੁਧਿਆਣਾ ’ਚ ਐਤਵਾਰ-ਸੋਮਵਰ ਦੀ ਦਰਮਿਆਨੀ ਰਾਤ ਇੱਕ ਆਈ 20 ਕਾਰ ਦੇ ਪੁਲ ਤੋਂ ਡਿੱਗਣ ਨਾਲ ਕਾਰ ਸਵਾਰ 01 ਨੌਜਵਾਨ ਦੀ ਮੌਤ ਹੋ ਗਈ, ਜਦਕਿ ਬਾਕੀ ਚਾਰ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਡੀ. ਐੱਮ. ਸੀ. ਰੈਫਰ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਜਗਰਾਉਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਰਹਿੰਦੇ ਪੰਜ ਦੋਸਤ ਆਪਣੇ ਇਕ ਦੋਸਤ ਵੱਲੋਂ ਖਰੀਦੀ ਨਵੀਂ ਆਈ 20 ਕਾਰ ਰਾਹੀਂ ਲੁਧਿਆਣਾ ਤੋਂ ਜਗਰਾਉਂ ਵਾਪਸ ਪਰਤ ਰਹੇ ਸਨ ਕਿ ਅਲੀਗੜ੍ਹ ਪੁਲ ਨਜ਼ਦੀਕ ਉਨ੍ਹਾਂ ਦੀ ਕਾਰ ਕਿਸੇ ਕਾਰਨ ਹਾਦਸਾਗ੍ਰਸਤ ਹੁੰਦੀ ਹੋਈ ਪੁਲ ਤੋਂ ਹੇਠਾਂ ਡਿੱਗ ਗਈ। ਹਾਦਸੇ ‘ਚ ਕਾਰ ਸਵਾਰ ਅੰਕਿਤ ਲੂਥਰਾ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਬਾਕੀ ਚਾਰ ਜ਼ਖ਼ਮੀਆਂ ਨੂੰ ਜਗਰਾਉਂ ਦੇ ਕਲਿਆਨੀ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ। ਹਸਪਤਾਲ ‘ਚ ਯਤਿਨ ਬਾਂਸਲ, ਰਿੰਕਲ ਅਰੋੜਾ ਤੇ ਪੰਕੂ ਬਾਂਸਲ ਦੀ ਹਾਲਤ ਗੰਭੀਰ ਦੇਖਦਿਆਂ ਤਿੰਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਦਕਿ ਚੌਥੇ ਜ਼ਖ਼ਮੀ ਦੋਸਤ ਦੀ ਹਾਲਤ ਸਥਿਰ ਹੋਣ ‘ਤੇ ਕਲਿਆਨੀ ਹਸਪਤਾਲ ਹੀ ਦਾਖਲ ਕਰ ਲਿਆ ਗਿਆ।
