ਪਟਿਆਲਾ, 04 ਅਕਤੂਬਰ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਟਿਆਲਾ ਵੱਲੋਂ ਅੱਜ 4 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ ਤੋਂ ਦੁਪਹਿਰ 1 ਵਜੇ ਤੱਕ ਐਸਬੀਆਈ ਲਾਈਫ਼ ਇੰਸ਼ੋਰੈਂਸ, ਪੁਖਰਾਜ ਹੈਲਥ ਕੇਅਰ ਪ੍ਰਾਈਵੇਟ. ਲਿਮਟਿਡ, ਮੁਥੂਟ ਮਾਈਕ੍ਰੋਫਿਨ ਲਿਮਟਿਡ ਕੰਪਨੀਆਂ ਵੱਲੋਂ ਜੀਵਨ ਮਿੱਤਰਾ, ਰਿਲੇਸ਼ਨਸ਼ਿਪ ਅਫ਼ਸਰ ਸਮੇਤ ਹੋਰ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਰੋਜ਼ਗਾਰ ਅਫ਼ਸਰ ਕੰਵਲਪੁਨੀਤ ਕੌਰ ਨੇ ਦੱਸਿਆ ਕਿ ਮਿਤੀ ਮਿਤੀ 04-10-2023 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਐਸਬੀਆਈ ਲਾਈਫ਼ ਇੰਸ਼ੋਰੈਂਸ, ਪੁਖਰਾਜ ਹੈਲਥ ਕੇਅਰ ਪ੍ਰਾਈਵੇਟ. ਲਿਮਟਿਡ, ਮੁਥੂਟ ਮਾਈਕ੍ਰੋਫਿਨ ਲਿਮਟਿਡ ਕੰਪਨੀਆਂ ਵੱਲੋਂ ਜੀਵਨ ਮਿੱਤਰਾ, ਰਿਲੇਸ਼ਨਸ਼ਿਪ ਅਫ਼ਸਰ ਅਤੇ ਵੈਲਨੇੱਸ ਐਡਵਾਈਜ਼ਰ, ਟੀਮ ਲੀਡਰ, ਟਰੇਨਰ ਅਸਿਸਟੈਂਟ ਮੈਨੇਜਰ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਚਾਹਵਾਨ ਅਤੇ ਯੋਗ ਉਮੀਦਵਾਰ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਪਾਸ ਹੋਵੇ ਉਹ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਪ੍ਰਾਰਥੀਆਂ ਦੀ ਉਮਰ 22-30 ਸਾਲ ਹੋਵੇ ਉਹ ਐਸਬੀਆਈ ਲਾਈਫ਼ ਇੰਸ਼ੋਰੈਂਸ, ਜਿਨ੍ਹਾਂ ਦੀ ਉਮਰ 20 ਤੋਂ 25 ਸਾਲ ਹੋਵੇ ਉਹ ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ, ਅਤੇ ਜਿਨ੍ਹਾਂ ਦੀ ਉਮਰ 18 ਤੋਂ 32 ਸਾਲ ਹੋਵੇ ਉਹ ਮੁਥੂਟ ਮਾਈਕ੍ਰੋਫਿਨ ਲਿਮਟਿਡ ਕੰਪਨੀ ਵਿੱਚ ਇੰਟਰਵਿਊ ਦੇਣ ਲਈ ਦਫ਼ਤਰ ਵਿਖੇ ਆ ਸਕਦੇ ਹਨ।
ਇੰਟਰਵਿਊ ਦੌਰਾਨ ਸਿਲੈੱਕਟ ਕੀਤੇ ਗਏ ਪ੍ਰਾਰਥੀਆਂ ਨੂੰ ਇੰਟਰਵਿਊ ਦੇ ਅਧਾਰ ਤੇ ਤਨਖ਼ਾਹ ਦਿੱਤੀ ਜਾਵੇਗੀ। ਨੌਕਰੀ ਦੇ ਇੱਛੁਕ ਉਮੀਦਵਾਰ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ ਅਤੇ ਰਿਜ਼ਊਮੇ ਨਾਲ ਲੈ ਕੇ ਮਿਤੀ 04-10-2023 ਦਿਨ (ਬੁੱਧਵਾਰ) ਨੂੰ ਸਵੇਰੇ 10 ਵੱਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਬਲਾਕ ਡੀ, ਮਿੰਨੀ ਸਕੱਤਰੇਤ, ਨੇੜੇ ਸੇਵਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ।
