ਜੈਤੋ, 29 ਸਤੰਬਰ (ਹਿ. ਸ.)। ਸਥਾਨਕ ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਸ੍ਰੀ ਰਾਮ ਬਾਗ ਸੇਵਾ ਦਲ ਸੁਸਾਇਟੀ (ਰਜਿ:) ਜੈਤੋ ਦੇ ਆਹੁਦੇਦਾਰ ਤੇ ਸਰਗਰਮ ਮੈਂਬਰ ਰਾਮ ਬਾਗ ਦੀ ਦੇਖ ਰੇਖ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਇਸ ਸੰਸਥਾ ਦੇ ਪ੍ਰਧਾਨ ਕਮਲ ਕਿਸ਼ੋਰ ਗੁਪਤਾ ਜੈਤੋ, ਜਰਨਲ ਸਕੱਤਰ ਘੱਨਈਆ ਲਾਲ ਗਰਗ, ਮੈਨੇਜਰ ਪਵਨ ਗੋਇਲ ਅਤੇ ਸਮੂਹ ਮੈਂਬਰਾਂ ਦੀ ਮਿਹਨਤ ਸਦਕਾ ਰਾਮ ਬਾਗ ਕੋਟਕਪੂਰਾ ਰੋਡ ਜੈਤੋ ਵਿਖੇ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਉਨ੍ਹਾਂ ਨੇ ਪੱਤਰਕਾਰ ਨੂੰ ਦੱਸਿਆ ਕਿ ਰਾਮ ਬਾਗ ਦੀ ਨਵੀਂ ਬਿਲਡਿੰਗ ਦੀ ਕਾਇਆ ਕਲਪ ਤੇ ਨਵੀਂ ਦਿੱਖ ਦੇਣ ਲਈ ਸਮੂਚੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਨਵੀਂ ਉਸਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵੱਲੋਂ ਐਮ ਪੀ ਲੈਡ ਕੋਟੇ ਵਿਚੋਂ 13 ਲੱਖ ਰੁਪਏ ਦੇ ਕਰੀਬ ਇੰਟਰਲਾਕ ਟਾਇਲਾਂ ਤੇ ਹੋਰ ਉਸਾਰੀ ਕਰਨ ਲਈ ਫੰਡ ਰਾਮ ਬਾਗ ਸੇਵਾ ਦਲ ਸੁਸਾਇਟੀ ਨੂੰ ਮੁਹਈਆ ਕਰਵਾਉਣ ਵਿੱਚ ਯੋਗਦਾਨ ਪਾਇਆ ਸੀ। ਇਸ ਤੋਂ ਇਲਾਵਾ ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਰਾਮ ਬਾਗ ਅੰਦਰ ਬੈਠਣ ਦੇ ਲਈ ਬੈਂਚ /ਕੁਰਸੀਆਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਅਤੇ ਸ਼ੁੱਧ ਪੀਣ ਲਈ ਠੰਢੇ ਪਾਣੀ ਵਾਲੇ ਵਾਟਰ ਕੂਲਰ ਦੀ ਵਿਵਸਥਾ ਅਤੇ 60 ਦੇ ਕਰੀਬ ਛੱਤ ਵਾਲੇ ਪੱਖੇ ਅਤੇ ਛਾਂ ਦਾਰ ਪੌਦੇ,ਪਾਰਕ ਦੀ ਫੁਲਵਾੜੀ, ਲੇਡੀਜ਼ ਅਤੇ ਜੈਟਸ ਸ਼ਾਨਦਾਰ ਬਾਥਰੂਮ ਬਣਾਏ ਗਏ ਹਨ। ਪ੍ਰਧਾਨ ਕਮਲ ਗੁਪਤਾ ਨੇ ਕਿਹਾ ਕਿ ਮ੍ਰਿਤਕ ਦੇਹ ਦੀਆਂ ਅਸਥੀਆਂ ਦੀ ਸ਼ਰਧਾ ਭਾਵਨਾ ਨਾਲ ਸਾਂਭ ਸੰਭਾਲ ਕਰਨ ਤੇ ਰੱਖਣ ਲਈ ਸਪੈਸ਼ਲ ਰੂਮ ਤਿਆਰ ਕਰਨ ਉਪਰੰਤ ਜਿਸ ਵਿਚ ਦੋ ਦਰਜਨ ਦੇ ਕਰੀਬ ਸ਼ਰਧਾ ਭਾਵਨਾ ਨਾਲ ਬੋਕਸ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦਸ ਦੇ ਕਰੀਬ ਸ਼ਾਨਦਾਰ ਕਮਰਿਆਂ ਦੀ ਉਸਾਰੀ ਅਤੇ ਇੱਕ ਵਧੀਆ ਏ ਸੀ ਵਾਲਾ ਦਫਤਰ ਤਿਆਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਰੱਖਣ ਲਈ ਦੋ ਫਰੀਜ਼ਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਰਾਮ ਦੇ ਤਿੰਨ ਗੇਟ ਬਹੁਤ ਸ਼ਾਨਦਾਰ ਲਗਾਏ ਗਏ ਹਨ ਜਿਸ ਵਿਚ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੱਖਾਂ ਰੁਪਏ ਖਰਚ ਕਰਕੇ ਹਰ ਰੋਜ਼ ਨਵਾਂ ਕੰਮ ਕਰਕੇ ਉਸਾਰੀ ਕੀਤੀ ਜਾਂਦੀ ਹੈ, ਰਾਮ ਬਾਗ ਦੀ ਚਾਰਦੀਵਾਰੀ ਅਤੇ ਇੰਟਰਲਾਕ ਟਾਇਲਾਂ ਦੀ ਪੱਕੀ ਫਰਸ਼ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਇਸ ਨੂੰ ਨਵੀਂ ਦਿੱਖ ਦੇਣ ਲਈ ਅਤੇ ਨਵ- ਨਿਰਮਾਣ ਤੇ ਇਸ ਨੂੰ ਸਵਾਰਨ ਲਈ ਸਮੂਹ ਸ਼ਹਿਰ ਵਾਸੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਸੁਸਾਇਟੀ ਦੇ ਆਹੁਦੇਦਾਰਾਂ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
