ਚੇਨਈ, 29 ਸਤੰਬਰ (ਹਿ. ਸ.)। ਭਾਰਤੀ ਹਰੀ ਕ੍ਰਾਂਤੀ ਦੇ ਨਿਰਮਾਤਾ ਡਾ.ਐੱਮ.ਐੱਸ. ਸਵਾਮੀਨਾਥਨ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਰਰਾਸ਼ਟਰੀ ਖੇਤੀਬਾੜੀ ਖੋਜ ਸੰਸਥਾਨ, ਡਾ. ਐਸ. ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਵਿਖੇ ਦਰਸ਼ਨਾਂ ਲਈ ਰੱਖਿਆ ਗਿਆ ਹੈ।
ਸ਼ੁੱਕਰਵਾਰ ਨੂੰ ਫਾਊਂਡੇਸ਼ਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਡਾਕਟਰ ਸਵਾਮੀਨਾਥਨ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਅੰਤਰਰਾਸ਼ਟਰੀ ਪੁਰਸਕਾਰ ਫੰਡਾਂ ਨਾਲ ਚੇਨਈ ਦੇ ਤਾਰਮਣੀ ਖੇਤਰ ਵਿਚ ਸਥਾਪਿਤ ਸੰਸਥਾ ਦੇ ਆਡੀਟੋਰੀਅਮ ਵਿਚ ਸਵੇਰੇ 7 ਵਜੇ ਤੋਂ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਫਾਊਂਡੇਸ਼ਨ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 30 ਸਤੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਬੇਸੇਂਟ ਨਗਰ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਦੇਸ਼ ’ਚ ‘ਹਰੀ ਕ੍ਰਾਂਤੀ’ ’ਚ ਅਹਿਮ ਯੋਗਦਾਨ ਪਾਉਣ ਵਾਲੇ ਉੱਘੇ ਖੇਤੀ ਵਿਗਿਆਨੀ ਡਾ.ਐੱਮ.ਐੱਸ. ਸਵਾਮੀਨਾਥਨ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਡਾ. ਸਵਾਮੀਨਾਥਨ ਨੇ 1950 ਅਤੇ 1960 ਦੇ ਦਹਾਕੇ ਵਿੱਚ ਹੈਕਸਾਪਲੋਇਡ ਕਣਕ ਦੇ ਸਾਇਟੋਜੈਨੇਟਿਕਸ ਉੱਤੇ ਅਮਰੀਕੀ ਨੋਬਲ ਪੁਰਸਕਾਰ ਜੇਤੂ ਖੇਤੀਬਾੜੀ ਵਿਗਿਆਨੀ, ਡਾ. ਐਨ.ਈ. ਬੋਰਲੌਗ ਨਾਲ ਮੁੱਢਲੀ ਖੋਜ ਕੀਤੀ ਸੀ। ਡਾ. ਸਵਾਮੀਨਾਥਨ ਅਤੇ ਡਾ. ਬੋਰਲੌਗ ਦੁਆਰਾ ਵਿਕਸਤ ਕਣਕ ਅਤੇ ਚੌਲਾਂ ਦੀਆਂ ਕਿਸਮਾਂ ਦੇ ਉਤਪਾਦਨ ਦੁਆਰਾ ਹਰੀ ਕ੍ਰਾਂਤੀ ਦੀ ਨੀਂਹ ਰੱਖੀ ਗਈ ਸੀ। ਅੰਤਰਰਾਸ਼ਟਰੀ ਵਿਸ਼ਵ ਭੋਜਨ ਪੁਰਸਕਾਰ ਦੇ ਰੂਪ ਵਿੱਚ ਮਿਲੇ 200,000 ਡਾਲਰ ਦੇ ਨਾਲ ਡਾ. ਸਵਾਮੀਨਾਥਨ ਨੇ ਝੋਨੇ ਦੀ ਖੇਤੀ ਖੋਜ ਅਤੇ ਵਿਕਾਸ ਲਈ ਚੇਨਈ ਵਿੱਚ ਐਮਐਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਕੀਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
