ਲੁਧਿਆਣਾ, 23 ਨਵੰਬਰ (ਹਿ. ਸ.)। ਬਾਗਬਾਨੀ ਵਿਭਾਗ ਦੀ ਅਗਵਾਈ ਵਿੱਚ ਬਲਾਕ ਲੁਧਿਆਣਾ-2 ਅਧੀਨ ਪਿੰਡ ਝਾਬੇਵਾਲ, ਵਿਖੇ ਸਬਜੀ ਬੀਜ ਉਤਪਾਦਕਾਂ ਦਾ ਜ਼ਿਲ੍ਹਾ ਪੱਧਰੀ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਜ਼ਿਲ੍ਹਾ ਲੁਧਿਆਣਾ ਅਤੇ ਹੋਰ ਜ਼ਿਲ੍ਹਿਆਂ ਦੇ ਸਬਜੀ ਬੀਜ ਉਤਪਾਦਕ ਕਿਸਾਨਾਂ ਵੱਲੋਂ ਉਚੇਚੇ ਤੌਰ ‘ਤੇ ਭਾਗ ਲਿਆ ਗਿਆ।
ਇਸ ਮੌਕੇ ਬਾਗਬਾਨੀ ਵਿਭਾਗ ਲੁਧਿਆਣਾ ਦੇ ਡਿਪਟੀ ਡਾਇਰੈਕਟਰ ਡਾ. ਨਰਿੰਦਰ ਪਾਲ ਕਲਸੀ ਦੇ ਨਾਲ ਡਾ. ਜਸਪ੍ਰੀਤ ਕੌਰ ਗਿੱਲ ਸਿੱਧੂ, ਬਾਗਬਾਨੀ ਵਿਕਾਸ ਅਫਸਰ, ਲੁਧਿਆਣਾ-2 ਵੱਲੋਂ ਕਿਸਾਨਾ ਨੂੰ ਬਾਗਬਾਨੀ ਵਿਭਾਗ ਤਹਿਤ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਕਿਸਾਨ ਵੱਖ-ਵੱਖ ਮੱਦਾਂ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਸ਼ੀਤਲ ਪ੍ਰਕਾਸ਼, ਰਾਏਕੋਟ (ਸਟੇਟ ਅਵਾਰਡੀ), ਮਨਿੰਦਰ ਸਿੰਘ ਝਾਬੇਵਾਲ, ਗੁਰਪ੍ਰੀਤ ਸਿੰਘ ਮਾਂਗਟ ਅਸਗਰੀਪੁਰ, ਜਸਪ੍ਰੀਤ ਸਿੰਘ ਗਾਲਿਬ, ਹਰਵਿੰਦਰ ਸਿੰਘ ਖਨੋਰੀ, ਬਲਜਿੰਦਰ ਸਿੰਘ ਫਿਰੋਜ਼ਪੁਰ, ਗੁਲਸ਼ਨ ਸਿੰਘ ਭਾਰਤੀ ਫਿਰੋਜ਼ਪੁਰ, ਜਸਪਾਲ ਸਿੰਘ ਸਨੋਰ, ਮੇਜਰ ਸਿੰਘ ਬਨੂੜ, ਗੁਰਦੀਪ ਸਿੰਘ ਜੰਡਪੂਰਾ ਆਦਿ ਕਿਸਾਨਾਂ ਵੱਲੋਂ ਭਾਗ ਲਿਆ ਗਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
