ਚੰਡੀਗੜ, 27 ਨਵੰਬਰ (ਹਿ. ਸ.)। ਭਾਜਪਾ ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸਲੂ ਤੇ ਓਬੀਸੀ ਮੋਰਚਾ ਦੇ ਸੂਬਾ ਇੰਚਾਰਜ਼ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾਕਟਰ ਜਗਮੋਹਨ ਸਿੰਘ ਰਾਜੂ ਸਾਬਕਾ ਆਈ. ਏ. ਐੱਸ. ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਬੇ ਦੇ ਤਿੰਨ (3) ਜੋਨਲ ਇੰਚਾਰਜ਼ਾਂ ਅਤੇ ਪੈਂਤੀ (35) ਜ਼ਿਲ੍ਹਿਆਂ ਦੇ ਜ਼ਿਲ੍ਹਾਂ ਇੰਚਾਰਜ਼ਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ।
ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਜ਼ੋਨ ਨੰ 1 ਵਿੱਚ 12 ਜ਼ਿਲ੍ਹੇ ਹਨ ਜਿਸਦੇ ਜ਼ੋਨ ਜੋਨਲ ਇੰਚਾਰਜ਼ ਕਰਨ ਗੋਰ ਸੂਬਾ ਜਨਰਲ ਸਕੱਤਰ ਓਬੀਸੀ ਮੋਰਚਾ ਨੂੰ ਲਗਾਇਆ ਗਿਆ ਹੈ ਇਸ ਜ਼ੋਨ ਵਿੱਚ ਪੈਂਦੇ ਜ਼ਿਲ੍ਹੇ ਸੰਗਰੂਰ ਦੇ ਜ਼ਿਲ੍ਹਾ ਇੰਚਾਰਜ਼ ਰਵਿੰਦਰ ਸਿੰਘ ਖੁਰਮੀ, ਸੰਗਰੂਰ 2 ਦੇ ਜਰਨੈਲ ਸਿੰਘ ਹੈਪੀ, ਬਰਨਾਲਾ ਦੇ ਗੁਰਪ੍ਰੀਤ ਸਿੰਘ ਗੋਰਾ, ਮੋਹਾਲੀ ਦੇ ਪਰਮਿੰਦਰ ਸਿੰਘ ਸੈਨੀ, ਖੰਨਾ ਜ਼ਿਲ੍ਹਾ ਦੇ ਸੁਰਿੰਦਰ ਕੌਰ ਕੰਬੋਜ, ਰੋਪੜ ਦੇ ਸ਼ਾਮ ਗੁੱਜਰ, ਸ੍ਰੀ ਫਤਹਿਗੜ ਸਾਹਿਬ ਦੇ ਰਾਵਿੰਦਰ ਵੈਸ਼ਨਵ, ਜਲੰਧਰ ਦੇ ਪ੍ਰਦੀਪ ਸਿੰਘ ਪਲਾਹਾ, ਜਲੰਧਰ ਨਾਰਥ ਦੇ ਕੰਵਲਜੀਤ ਸਿੰਘ ਫਲੋਰਾ, ਜਲੰਧਰ ਸਾਊਥ ਦੇ ਨਵਰਾਜ ਸਿੰਘ, ਜਿਲਾ ਮੁਕਤਸਰ ਸਾਹਿਬ ਦੇ ਸੀਤਾ ਰਾਮ ਤੇਲੂਪੁਰਾ ਤੇ ਫਰੀਦਕੋਟ ਦੇ ਜ਼ਿਲ੍ਹਾ ਇੰਚਾਰਜ਼ ਸੁਰਜੀਤ ਸਿੰਘ ਨੂੰ ਲਗਾਇਆ ਗਿਆ ਹੈ।
ਜ਼ੋਨ ਨੰ 2 ਵਿੱਚ 11 ਜਿਲੇ ਹਨ ਜਿਸ ਜੋਨ ਦੇ ਜੋਨਲ ਇੰਚਾਰਜ਼ ਰਾਜਵਿੰਦਰ ਸਿੰਘ ਭਲੋਰੀਆ ਸੂਬਾ ਜਨਰਲ ਸਕੱਤਰ ਓਬੀਸੀ ਮੋਰਚਾ ਪੰਜਾਬ ਨੂੰ ਲਗਾਇਆ ਗਿਆ ਹੈ ਇਸ ਜ਼ੋਨ ਵਿੱਚ ਪੈਂਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਇੰਚਾਰਜ਼ ਮੋਨਿਕਾ ਲਾਬਾਂ, ਹੁਸਿਆਰਪੁਰ ਰੂਰਲ ਦੇ ਨਰਿੰਦਰ ਸਿੰਘ ਸੈਨੀ, ਪਠਾਨਕੋਟ ਦੇ ਹਰਚਰਨ ਸਿੰਘ, ਗੁਰਦਾਸਪੁਰ ਦੇ ਮਨਜੀਤ ਸਿੰਘ ਮਿੱਠੂ, ਤਾਰਨਤਰਨ ਦੇ ਤਰੁਣ ਜੱਸੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਰਜੀਤ ਸਿੰਘ, ਅੰਮ੍ਰਿਤਸਰ ਸਾਹਿਬ ਰੂਰਲ਼ ਦੇ ਸਿਮਰਜੀਤ ਕੌਰ, ਕਪੂਰਥਲਾ ਦੇ ਕਲਵਲਜੀਤ ਸਿੰਘ ਸਨੀ, ਬਟਾਲਾ ਦੇ ਨਰਿੰਦਰ ਸ਼ੇਖਰ ਲੁਥਰਾ, ਫ਼ਿਰੋਜ਼ਪੁਰ ਦੇ ਅਮਰੀਕ ਸਿੰਘ ਖੁਰਮੀ, ਨਵਾਂ ਸ਼ਹਿਰ ਦੇ ਉਧਮ ਸਿੰਘ ਕੰਬੋਜ ਜ਼ਿਲ੍ਹਾ ਇੰਚਾਰਜ ਲਗਾਏ ਗਏ ਹਨ।
ਜ਼ੋਨ ਨੰ 3 ਵਿੱਚ 12 ਜ਼ਿਲ੍ਹੇ ਹਨ ਜਿਸ ਦੇ ਜ਼ੋਨ ਦੇ ਜੋਨਲ ਇੰਚਾਰਜ਼ ਕਨਵਰਵੀਰ ਸਿੰਘ ਮੰਜਿਲ ਸੂਬਾ ਜਨਰਲ ਸਕੱਤਰ ਓਬੀਸੀ ਮੋਰਚਾ ਪੰਜਾਬ ਨੂੰ ਨਿਯੁਕਤ ਕੀਤੇ ਹਨ।ਇਸ ਜ਼ੋਨ ਵਿੱਚ ਪੈਂਦੇ ਜ਼ਿਲ੍ਹਾ ਪਟਿਆਲ਼ਾ ਦੇ ਇੰਚਾਰਜ ਰਾਮ ਸਿੰਘ ਧੀਮਾਨ, ਪਟਿਆਲ਼ਾ ਨਾਰਥ ਦੇ ਅੰਮ੍ਰਿਤਪਾਲ ਸ਼ੈਲੀ, ਪਟਿਆਲ਼ਾ ਸਾਉਥ ਦੇ ਪਰਮਿੰਦਰ ਸਿੰਘ ਧੀਮਾਨ, ਲੁਧਿਆਣਾ ਜਿਲਾ ਦੇ ਸੁਧੀਰ ਕੁਮਾਰ ਸੋਨੂ, ਲੁਧਿਆਣਾ ਰੂਰਲ ਦੇ ਨਿਰਮਲ ਸਿੰਘ ,ਫਾਜ਼ਿਲਕਾ ਪਰਵਿੰਦਰ ਸਿੰਘ ਖੁਰਮੀ, ਬਠਿੰਡਾ ਦੇ ਬ੍ਰਿਜ ਮੋਹਨ, ਬਠਿੰਡਾ ਰੂਰਲ ਜ਼ਿਲ੍ਹਾ ਦੇ ਪਵਨ ਯਾਦਵ ,ਜ਼ਿਲ੍ਹਾ ਜਗਰਾਓਂ ਦੇ ਨਿਰਮਲ ਸਿੰਘ, ਮਾਲੇਰਕੋਟਲਾ ਦੇ ਗੁਰਵਿੰਦਰ ਸਿੰਘ, ਜ਼ਿਲ੍ਹਾ ਮਾਨਸਾ ਦੇ ਡਾਕਟਰ ਜਗਮਹਿੰਦਰ ਸੈਨੀ, ਮੋਗਾ ਦੇ ਡਾਕਟਰ ਅਮਰਿੰਦਰ ਸਿੰਘ ਨੂੰ ਜ਼ਿਲ੍ਹਾ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸੂਬਾ ਜਨਰਲ ਸਕੱਤਰ ਸੰਗਠਨ ਮੰਥਰੀ ਸ੍ਰੀਨਿਵਾਸਲੂ, ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਤੇ ਸਮੁੱਚੀ ਸੂਬਾ ਲੀਡਰਸ਼ਿਪ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
