ਨਵੀਂ ਦਿੱਲੀ, 27 ਨਵੰਬਰ (ਹਿ.ਸ.)। ਭਾਰਤ ਦੀ ਪ੍ਰਮੁੱਖ ਪਣ-ਬਿਜਲੀ ਕੰਪਨੀ ਐੱਨਐੱਚਪੀਸੀ ਲਿਮਟਿਡ ਨੇ ‘ਪੀਆਰਐੱਸਆਈ’ ਨੈਸ਼ਨਲ ਅਵਾਰਡਜ਼ 2023’ ਦੀ ‘ਸਲਾਨਾ ਰਿਪੋਰਟ’ ਸ਼੍ਰੇਣੀ ਦੇ ਤਹਿਤ ਦੂਜਾ ਇਨਾਮ ਜਿੱਤਿਆ ਹੈ।
ਇਹ ਪੁਰਸਕਾਰ 25 ਤੋਂ 27 ਨਵੰਬਰ 2023 ਨੂੰ ਨਵੀਂ ਦਿੱਲੀ ਵਿੱਚ ਪਬਲਿਕ ਰਿਲੇਸ਼ਨਜ਼ ਸੋਸਾਇਟੀ ਆਫ਼ ਇੰਡੀਆ (ਪੀਆਰਐੱਸਆਈ) ਦੁਆਰਾ ਆਯੋਜਿਤ ਅੰਤਰਰਾਸ਼ਟਰੀ ਪਬਲਿਕ ਰਿਲੇਸ਼ਨ ਫੈਸਟੀਵਲ ਦੌਰਾਨ ਪ੍ਰਦਾਨ ਕੀਤਾ ਗਿਆ। ਇਹ ਪੁਰਸਕਾਰ ਐੱਨਐੱਚਪੀਸੀ ਦੀ ਸਾਲਾਨਾ ਰਿਪੋਰਟ 2022-23 ਦੇ ਅਨੁਸਾਰ ਸਮੁੱਚੀ ਉੱਚ-ਗੁਣਵੱਤਾ, ਪ੍ਰਦਰਸ਼ਨ ਅਤੇ ਕਾਰਜ ਯੋਜਨਾ ਦੀ ਉੱਤਮਤਾ ਨੂੰ ਦਰਸਾਉਂਦਾ ਹੈ।
ਜ਼ਿਕਰਯੋਗ ਹੈ ਕਿ ਐੱਨਐੱਚਪੀਸੀ ਲਿਮਟਿਡ ਭਾਰਤ ਦੀ ਸਭ ਤੋਂ ਵੱਡੀ ਪਣ-ਬਿਜਲੀ ਵਿਕਾਸ ਸੰਸਥਾ ਹੈ ਜੋ ਪਣ-ਬਿਜਲੀ ਪ੍ਰੋਜੈਕਟਾਂ ਦੇ ਸੰਕਲਪ ਤੋਂ ਲੈ ਕੇ ਚਾਲੂ ਕਰਨ ਤੱਕ ਸਾਰੀਆਂ ਗਤੀਵਿਧੀਆਂ ਕਰਨ ਦੀ ਸਮਰੱਥਾ ਵਾਲੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
