ਨਵਾਂਸ਼ਹਿਰ, 04 ਅਕਤੂਬਰ (ਹਿ. ਸ.)। ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਕੀਤਾ । ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਜਿਵੇਂ ਕਬੱਡੀ, ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਅਥਲੈਟਿਸ, ਫੁੱਟਬਾਲ, ਖੋਹ—ਖੋਹ, ਬੈਡਮਿੰਟਨ, ਜੂਡੋ, ਚੈਸ, ਵਾਲੀਵਾਲ ਸਮੈਸਿੰਗ ਅਤੇ ਸ਼ੂਟਿੰਗ, ਕਿੱਕ ਬਾਕਸਿੰਗ,ਹੈਡਬਾਲ, ਅਤੇ ਗਤਕਾ ਆਦਿ ਖੇਡਾਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ।
ਉਨ੍ਹਾਂ ਨੇ ਦੱਸਿਆ ਕਿ ਲੱਗਭਗ 8000 ਦੇ ਕਰੀਬ ਖਿਡਾਰੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਣਗੇ। ਇਨ੍ਹਾਂ ਖੇਡਾਂ ਦੀ ਸਮਾਪਤੀ 6 ਅਕਤੂਰ 2023 ਨੂੰ ਕੀਤੀ ਜਾਵੇਗੀ। ਇਸ ਮੌਕੇ ‘ਤੇ ਨੈਸ਼ਨਲ ਸਟਾਈਲ ਕਬੱਡੀ ਕੋਚ ਗੁਰਜੀਤ ਕੋਰ, ਸਰਕਲ ਸਟਾਈਲ ਕਬੱਡੀ ਕੋਚ ਜਸਕਰਨ ਕੋਰ, ਮਿਸ ਲਵਪ੍ਰੀਤ ਕੋਰ ਅਥਲੈਟਿਕਸ ਕੋਚ, ਫੁੱਟਬਾਲ ਕੋਚ ਕਸ਼ਮੀਰ ਸਿੰਘ ਅਤੇ ਸਿਖਿਆ ਵਿਭਾਗ ਦੇ ਪੀ.ਟੀ.ਆਈ/ ਡੀ.ਪੀ.ਈ/ ਲੈਕਚਰਾਰ, ਸੀਨੀਅਰ ਸਹਾਇਕ ਬਲਬੀਰ ਕੁਮਾਰ, ਕਲਰਕ ਅੰਜੂ ਬਾਲਾ ਤੋਂ ਇਲਾਵਾ ਪਤਵੰਤੇ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
