ਨਵਾਂਸ਼ਹਿਰ, 04 ਅਕਤੂਬਰ (ਹਿ. ਸ.)। ਭਾਰਤ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਅਮਰਦੀਪ ਕਾਲਜ ਮੁਕੰਦਪੁਰ ਵਿੱਚ ਮਹਾਤਮਾ ਗਾਂਧੀ ਜੀ ਦੀ ਜੈਯੰਤੀ ਮੌਕੇ ਐੱਨ.ਐੱਸ. ਅਤੇ ਇਤਿਹਾਸ ਵਿਭਾਗ ਵਲੋਂ ਭਾਸ਼ਣ ਪ੍ਰਤੀਯੋਗਿਤਾ ਕਰਵਾਈ ਗਈ । ਇਸ ਮੌਕੇ ਕਾਲਜ ਪ੍ਰਿੰਸੀਪਲ ਸ਼ਮਸ਼ਾਦ ਅਲੀ ਜੀ ਨੇ ਵਲੰਟੀਅਰਾਂ ਨੂੰ ਆਸ਼ਰੀਵਾਦ ਦਿੱਤਾ ਅਤੇ ਮਹਾਤਮਾ ਗਾਂਧੀ ਜੀ ਦੇ ਸੁਤੰਤਰਤਾ ਸੰਗਰਾਮ ਵਿੱਚ ਪਾਏ ਯੋਗਦਾਨ ਬਾਰੇ ਵਿਦਿਆਰਥੀਆਂ ਨਾਲ਼ ਵਿਚਾਰ ਸਾਂਝੇ ਕੀਤੇ।
ਭਾਸ਼ਣ ਪ੍ਰਤੀਯੋਗਿਤਾ ਵਿੱਚ ਵਿਦਿਆਰਥੀਆਂ ਨੇ ਮਹਾਤਮਾ ਗਾਂਧੀ ਜੀ ਦੇ ਜੀਵਨ, ਨਾ-ਮਿਲਵਰਤਨ ਲਹਿਰ, ਸਿਵਲ ਨਾ-ਫੁਰਮਾਨੀ ਅੰਦੋਲਨ ਅਤੇ ਭਾਰਤ ਛੱਡੋ ਅੰਦੋਲਨ ਆਦਿ ਵਿਸ਼ਿਆਂ ਉੱਤੇ ਪਰਚੇ ਪੜ੍ਹੇ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਯੁਵਰਾਜ ਨਰ,ਬੀ.ਏ ਸਮੈਸਟਰ ਤੀਜਾ, ਦੂਜੇ ਨੰਬਰ ਤੇ ਹਰਪ੍ਰੀਤ ਕੌਰ ਬੀ.ਏ. ਸਮੈਸਟਰ ਤੀਜਾ ਅਤੇ ਤੀਜੇ ਨੰਬਰ ਤੇ ਮਨਪ੍ਰੀਤ ਕੌਰ ਬੀ.ਏ. ਸਮੈਸਟਰ ਤੀਜਾ ਰਹੀ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ
