ਜਲੰਧਰ, 28 ਸਤੰਬਰ (ਹਿ. ਸ.)
ਸੂਬੇ ਵਿੱਚ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2023’ ਤਹਿਤ ਬੁੱਧਵਾਰ ਨੂੰ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਦੂਜੇ ਦਿਨ ਹੰਸ ਰਾਜ ਸਟੇਡੀਅਮ ਜਲੰਧਰ ਵਿਖੇ ਕਰਵਾਏ ਗਏ ਕੁਸ਼ਤੀ ਖੇਡ ਮੁਕਾਬਲਿਆਂ ਵਿੱਚ ਰਣਧੀਰ ਸਿੰਘ ਧੀਰਾ ਅਰਜਨ ਐਵਾਰਡੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਵਾਈ। ਜਦਕਿ ਬਾਕਸਿੰਗ ਖੇਡ ਮੁਕਾਬਲਿਆਂ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜਦਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਅੱਜ ਕਰਵਾਏ ਗਏ ਕੁਸ਼ਤੀ ਅੰਡਰ-14 ਅਤੇ ਅੰਡਰ-17 ਲੜਕੀਆਂ 40 ਕਿਲੋਗ੍ਰਾਮ ਭਾਰ ਵਰਗ ਮੁਕਾਬਲਿਆਂ ਵਿਚ ਮਾਨਸੀ ਵਰਿਆਣਾ ਨੇ ਪਹਿਲਾ ਸਥਾਨ ਅਤੇ ਮੁਸਕਾਨ ਐਸ.ਐਸ ਕੁਸ਼ਤੀ ਸੈਂਟਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 43 ਕਿਲੋ ਭਾਰ ਵਰਗ ਵਿਚ ਗੁਰਸੀਨ ਕੌਰ ਜਗਜੀਤ ਕੁਸ਼ਤੀ ਅਕੈਡਮੀ ਵਰਿਆਣਾ ਨੇ ਪਹਿਲਾ, ਨਵਜੋਤ ਚੋਪੜਾ ਐਸ.ਐਸ.ਕੁਸ਼ਤੀ ਸੈਂਟਰ ਨੇ ਦੂਜਾ ਅਤੇ ਸ਼ਰੇਆ ਦਾਨਿਸ਼ਮੰਦਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ- 14 ਲੜਕੀਆਂ 42 ਕਿਲੋ ਭਾਰ ਵਰਗ ਵਿਚ ਅਰਚਨਾ ਨੇ ਪਹਿਲਾ ਅਤੇ ਰਜਨੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-14 ਲੜਕੇ 48 ਕਿਲੋ ਭਾਰ ਵਰਗ ਵਿਚ ਚਿਰਾਗ ਵਰਿਆਣਾ ਨੇ ਪਹਿਲਾ ਅਤੇ ਮਾਨਵਬੀਰ ਨੇ ਦੂਜਾ ਅਤੇ ਪੰਨੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਾਕਸਿੰਗ 40 ਤੋਂ 42 ਭਾਰ ਵਰਗ ਵਿਚ ਨਿਕਿਤਾ ਪਹਿਲੇ ਅਤੇ ਅੰਸ਼ਿਕਾ ਦੂਜਾ ਸਥਾਨ ’ਤੇ ਰਹੀ। 42 ਤੋਂ 44 ਕਿਲੋ ਭਾਰ ਵਰਗ ਲੜਕੀਆਂ ਵਿਚ ਗਰਿਮਾ ਸਿਰਹਾਲੀ ਨੇ ਪਹਿਲਾ ਅਤੇ ਸਿੱਧੀ ਜੂਨੀਅਰ ਮਾਡਲ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਲਵਪ੍ਰੀਤ ਕਾਲਾ ਬਾਹਦੀਆਂ ਅਤੇ ਕਮਾਕਸ਼ੀ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।
– 46 ਤੋਂ 48 ਕਿਲੋ ਭਾਰ ਵਰਗ ਲੜਕੀਆਂ ਵਿਚ ਅਰਸ਼ਦੀਪ ਸਿਰਹਾਲੀ ਨੇ ਪਹਿਲਾ ਅਤੇ ਦਾਮਿਨੀ ਲੱਧੇਵਾਲੀ ਵਲੋਂ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ 30-32 ਕਿਲੋ ਭਾਰ ਵਰਗ ਵਿਚ ਪ੍ਰਭਜੋਤ ਕੌਰ ਸਪੋਰਟਸ ਸੈਂਟਰ ਨੇ ਪਹਿਲਾ ਅਤੇ ਪਿੰਕੀ ਜੂਨੀਅਰ ਮਾਡਲ ਨੇ ਦੂਜਾ ਅਤੇ ਪਰਨੀਤ ਕੌਰ ਸੇਂਟ ਸੋਲਜੀਅਰ ਦੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 32-34 ਕਿਲੋ ਭਾਰ ਵਰਗ ਵਿਚ ਨੰਦਨੀ ਲੱਧੇਵਾਲੀ ਨੇ ਪਹਿਲਾ, ਤਨਿਸ਼ਕਾ ਸੀਨੀਅਰ ਮਾਡਲ ਨੇ ਦੂਜਾ ਅਤੇ ਆਰਤੀ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰਡਰ-21 ਲੜਕੇ ਹੈਮਰ ਥ੍ਰੋ ਈਵੈਂਟ ਵਿਚ ਗਗਨਦੀਪ ਸਿੰਘ ਜਲੰਧਰ ਵੈਸਟ ਨੇ ਪਹਿਲਾ, ਰਾਹੁਲ ਜਲੰਧਰ ਨੇ ਦੂਜਾ ਅਤੇ ਸ਼ੰਕਰ ਭੋਗਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਲੜਕੀਆਂ ਵਿਚ ਸੁਖਬੀਰ ਕੌਰ ਜਲੰਧਰ ਵੈਸਟ ਨੇ ਪਹਿਲਾ, ਸਲੋਨੀ ਜਲੰਧਰ ਪੱਛਮੀ ਨੇ ਦੂਜਾ ਅਤੇ ਜਸਪ੍ਰੀਤ ਕੌਰ ਜਲੰਧਰ ਪੂਰਬੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੇ 100 ਮੀਟਰ ਈਵੈਂਟ ਵਿਚ ਅਕਾਸ਼ਦੀਪ ਸਿੰਘ ਨੇ ਪਹਿਲਾ ਸਥਾਨ, ਮੋਨੂੰ ਸਿੰਘ ਨੇ ਦੂਜਾ ਸਥਾਨ ਅਤੇ ਅਸ਼ਨੂਰ ਮੰਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੈਵਲੀਅਨ ਥ੍ਰੋ ਅੰਡਰ-21 ਵਿਚ ਲਵਪ੍ਰੀਤ ਸਿੰਘ ਵੈਸਟ ਨੇ ਪਹਿਲਾ, ਅਜੈਪਾਲ ਸਿੰਘ ਨੇ ਦੂਜਾ ਅਤੇ ਅਮਨ ਈਸਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 5000 ਮੀਟਰ ਵਿਚ ਤਰਮਨਜੀਤ ਜੰਡਿਆਲਾ ਨੇ 26.15.25 ਨਾਲ ਪਹਿਲਾ, ਨਵਪ੍ਰੀਤ ਕੌਰ ਬਿਲਗਾ ਨੇ 26.50.15 ਨਾਲ ਦੂਜਾ ਸਥਾਨ ਅਤੇ ਖੁਸ਼ਬੂ ਵੈਸਟ ਨੇ 27.16.42 ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਬਾਸਕਟਬਾਲ ਅੰਡਰ-21 ਲੜਕੀਆਂ ਫਾਈਨਲ ਮੈਚ ਵਿਚ ਐਚ.ਐਮ.ਵੀ ਕਾਲਜ ਦੀ ਟੀਮ ਨੇ 45 ਪੁਆਇੰਟ ਲੈ ਕੇ ਪਹਿਲਾ ਸਥਾਨ ਅਤੇ ਹੰਸ ਰਾਜ ਸਟੇਡੀਅਮ ਦੀ ਟੀਮ ਨੇ 36 ਪੁਆਇੰਟ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ । ਅੰਡਰ-21 ਲੜਕੇ ਸੈਮੀਫਾਈਨਲ ਮੈਚ ਵਿਚ ਪੀ.ਏ.ਪੀ ਕਲੱਬ ਨੇ 34 ਪੁਆਇੰਟ ਲਏ, ਦੁਆਬਾ ਖਾਲਸਾ ਸੈਂਟਰ 24 ਪੁਆਇੰਟ ਪ੍ਰਾਪਤ ਕੀਤੇ। ਅੰਡਰ-21 ਖਾਲਸਾ ਕਾਲਜ ਨੇ 35 ਪੁਆਇੰਟ ਪ੍ਰਾਪਤ ਕੀਤੇ ਅਤੇ ਹਸਲਰ ਨੇ 20 ਪੁਆਇੰਟ ਪ੍ਰਾਪਤ ਕੀਤੇ। ਵਾਲੀਬਾਲ ਅੰਡਰ-14 ਵਿਚ ਮਨਸੂਰਪੁਰ ਦੀ ਟੀਮ ਨੇ ਮਾਨਵ ਸਹਿਯੋਗ ਦੀ ਟੀਮ ਨੂੰ 2.0 ਨਾਲ ਹਰਾਇਆ। ਸੰਤ ਬਾਬਾ ਭਾਗ ਸਿੰਘ ਦੀ ਵਾਲੀਬਾਲ ਟੀਮ ਨੇ ਕੈਂਬ੍ਰਿਜ ਇੰਟਰਨੈਸ਼ਨਲ ਨੂੰ 2.0 ਨਾਲ ਮਾਤ ਦਿੱਤੀ। ਚੀਮਾ ਕਲਾਂ ਨੇ ਹਰੀ ਪੁਰ ਦੀ ਟੀਮ ਨੂੰ 2-0 ਨਾਲ ਹਰਾਇਆ। ਅੰਡਰ-21 ਖਾਲਸਾ ਕਾਲਜ ਦੀ ਟੀਮ ਨੇ ਸ੍ਰੀ ਹਨੂਮਤ ਪਬਲਿਕ ਸਕੂਲ ਨੂੰ 2-1 ਨਾਲ ਹਰਾਇਆ। ਬਿਰਕਾਂ ਦੀ ਟੀਮ ਨੇ ਪੁਲਿਸ ਡੀ.ਏ.ਵੀ ਸਕੂਲ ਦੀ ਟੀਮ ਨੂੰ 2-0 ਨਾਲ ਹਰਾਇਆ। ਸਪੋਰਟਸ ਕਾਲਜ ਨੇ ਸੰਤ ਬਾਬਾ ਭਾਗ ਸਿੰਘ ਨੂੰ 2-0 ਨਾਲ ਹਰਾਇਆ।
ਹਿੰਦੂਸਥਾਨ ਸਮਾਚਾਰ/ ਅਸ਼੍ਵਨੀ ਠਾਕੁਰ/ਸੰਜੀਵ
