ਮੁੰਬਈ, ਸ਼ਿਵ ਸੈਨਾ (ਯੂਬੀਟੀ) ਨੇ ਲੋਕ ਸਭਾ ਚੋਣਾਂ 2024 ਲਈ ਬੁੱਧਵਾਰ ਨੂੰ 17 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਾਰਾਸ਼ਟਰ ‘ਚ ਕੁੱਲ 22 ਸੀਟਾਂ ‘ਤੇ ਚੋਣ ਲੜੇਗੀ। ਸ਼ਿਵ ਸੈਨਾ ਬਾਕੀ ਬਚੀਆਂ ਪੰਜ ਸੀਟਾਂ ‘ਤੇ ਜਲਦੀ ਹੀ ਫੈਸਲਾ ਲਵੇਗੀ ਅਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਪਾਰਟੀ ਮੁਖੀ ਊਧਵ ਠਾਕਰੇ ਕਰਨਗੇ।
ਸਾਂਸਦ ਸੰਜੇ ਰਾਊਤ ਨੇ ਦੱਸਿਆ ਕਿ ਬੁਲਢਾਣਾ- ਨਰਿੰਦਰ ਖੇੜੇਕਰ, ਯਵਤਮਾਲ-ਵਾਸ਼ਿਮ-ਸੰਜੇ ਦੇਸ਼ਮੁਖ, ਮਾਵਲ-ਸੰਜੋਗ ਵਾਘੇਰੇ ਪਾਟਿਲ, ਸਾਂਗਲੀ-ਚੰਦਰਹਾਰ ਪਾਟਿਲ, ਹਿੰਗੋਲੀ-ਨਾਗੇਸ਼ ਪਾਟਿਲ ਅਸ਼ਟਿਕਰ, ਸੰਭਾਜੀਨਗਰ-ਚੰਦਰਕਾਂਤ ਖੈਰੇ, ਧਾਰਾਸ਼ਿਵ-ਓਮਰਾਜ ਨਿੰਬਾਲਕਰ, ਸ਼ਿਰਡੀ-ਭਾਉਸਾਹਿਬ ਵਾਕਚੌਰੇ, ਨਾਸਿਕ-ਰਾਜਾਭਾਊ ਵਾਜੇ, ਰਾਏਗੜ੍ਹ-ਅਨੰਤ ਗੀਤੇ, ਸਿੰਧੂਦੁਰਗ-ਰਤਨਾਗਿਰੀ-ਵਿਨਾਇਕ ਰਾਉਤ, ਠਾਣੇ-ਰਾਜਨ ਵਿਚਾਰੇ, ਮੁੰਬਈ-ਉੱਤਰ ਪੂਰਬ-ਸੰਜੇ ਦੀਨਾ ਪਾਟਿਲ, ਮੁੰਬਈ-ਦੱਖਣੀ-ਅਰਵਿੰਦ ਸਾਵੰਤ, ਮੁੰਬਈ ਉੱਤਰ ਪੱਛਮੀ-ਅਮੋਲ ਕੀਰਤੀਕਰ, ਪਰਭਾਣੀ-ਸੰਜੇ ਜਾਧਵ ਅਤੇ ਦੱਖਣੀ ਮੱਧ-ਅਨਿਲ ਦੇਸਾਈ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ।
ਸੰਜੇ ਰਾਉਤ ਨੇ ਦੱਸਿਆ ਕਿ ਸ਼ਿਵ ਸੈਨਾ (ਯੂਬੀਟੀ) ਮਹਾਵਿਕਾਸ ਆਘਾੜੀ ਦੇ ਸਹਿਯੋਗੀ ਦਲਾਂ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜੇਗੀ। ਨਾਲ ਹੀ ਵੰਚਿਤ ਬਹੁਜਨ ਆਘਾੜੀ ਦੇ ਪ੍ਰਧਾਨ ਪ੍ਰਕਾਸ਼ ਅੰਬੇਡਕਰ ਨਾਲ ਵੀ ਗਠਜੋੜ ‘ਚ ਸ਼ਾਮਲ ਹੋਣ ਲਈ ਚਰਚਾ ਚੱਲ ਰਹੀ ਹੈ।
