ਨਵੀਂ ਦਿੱਲੀ, । ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸੋਮਵਾਰ ਨੂੰ ਭਾਜਪਾ ਦੇ ਵਿਸਥਾਰ ਦਫਤਰ ਤੋਂ ‘ਸੰਕਲਪ ਪੱਤਰ ਸੁਝਾਅ ਮੁਹਿੰਮ’ ਦੀ ਸ਼ੁਰੂਆਤ ਕੀਤੀ ਅਤੇ ‘ਵਿਕਸਿਤ ਭਾਰਤ, ਮੋਦੀ ਦੀ ਗਾਰੰਟੀ’ ਰੱਥ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੱਥ ਦੇਸ਼ ਭਰ ਵਿੱਚ ਘੁੰਮੇਗਾ ਅਤੇ 15 ਮਾਰਚ ਤੱਕ ਪ੍ਰਾਪਤ ਇੱਕ ਕਰੋੜ ਤੋਂ ਵੱਧ ਸੁਝਾਅ ਪੱਤਰਾਂ ਨੂੰ ਸੰਕਲਪ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ। ਭਾਜਪਾ ਆਪਣੇ ਸੰਕਲਪ ਪੱਤਰ ਵਿੱਚ ਜਨਤਾ ਤੋਂ ਮਿਲੇ ਸੁਝਾਵਾਂ ਨੂੰ ਸ਼ਾਮਲ ਕਰੇਗੀ।
ਇਸ ਮੌਕੇ ਸ੍ਰੀ ਨੱਡਾ ਨੇ ਕਿਹਾ ਕਿ ਦੇਸ਼ ਦੇ ਲੋਕ ਸਭਾ ਹਲਕਿਆਂ ਵਿੱਚ ਵੀਡੀਓ ਵੈਨਾਂ ਰਾਹੀਂ ਅਸੀਂ 250 ਦੇ ਕਰੀਬ ਥਾਵਾਂ ’ਤੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਰਾਬਤਾ ਕਾਇਮ ਕਰਾਂਗੇ ਅਤੇ ਉਨ੍ਹਾਂ ਦੇ ਸੁਝਾਅ ਵੀ ਸ਼ਾਮਲ ਕਰਾਂਗੇ। ਅਸੀਂ ਸਾਰਿਆਂ ਨੇ ਜਨਤਾ ਤੋਂ ਅਸ਼ੀਰਵਾਦ ਅਤੇ ਸੁਝਾਅ ਲੈਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਨਮੋ ਐਪ ਵਿੱਚ ਇਸਦੇ ਲਈ ਇੱਕ ਵੱਖਰਾ ਸੈਕਸ਼ਨ ਹੈ, ਜਿਸ ਬਾਰੇ ਵਿਸਤ੍ਰਿਤ ਜਾਣਕਾਰੀ ਵੀ ਇਹਨਾਂ ਵੀਡੀਓ ਵੈਨਾਂ ਰਾਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਖਾਹਿਸ਼ਾਂ ਹਰ ਤਰੀਕੇ ਨਾਲ ਸਾਡੇ ਤੱਕ ਪਹੁੰਚਣੀਆਂ ਚਾਹੀਦੀਆਂ ਹਨ ਅਤੇ ਮੋਦੀ ਦੀ ਅਗਵਾਈ ਵਿੱਚ ਅਸੀਂ 2024 ਤੋਂ ਅਗਲੇ 5 ਸਾਲਾਂ ਵਿੱਚ ਉਨ੍ਹਾਂ ਨੂੰ ਪੂਰਾ ਕਰਾਂਗੇ ਅਤੇ ਅਸੀਂ ਅੰਮ੍ਰਿਤਕਾਲ ’ਚ ਇੱਕ ਵਿਕਸਤ ਅਤੇ ਸਵੈ-ਨਿਰਭਰ ਭਾਰਤ ਵੱਲ ਲੰਮੀ ਛਾਲ ਮਾਰਨ ਵੱਲ ਵਧਾਂਗੇ। ਇਹ ਸਾਡਾ ਸੰਕਲਪ ਹੈ।
ਉਨ੍ਹਾਂ ਸੱਦਾ ਦਿੱਤਾ ਕਿ ਵਿਕਸਿਤ ਭਾਰਤ-ਮੋਦੀ ਦੀ ਗਰੰਟੀ ਤਹਿਤ ਲੋਕ ਫੋਨ ਨੰਬਰ 9090902024 ‘ਤੇ ਮਿਸ ਕਾਲ ਕਰਕੇ ਆਪਣੇ ਸੁਝਾਅ ਦਰਜ ਕਰਵਾ ਸਕਦੇ ਹਨ। ਵੀਡੀਓ ਵੈਨ ਦੇਸ਼ ਦੇ ਹਰ ਕੋਨੇ ਵਿੱਚ ਜਾਵੇਗੀ ਅਤੇ 15 ਮਾਰਚ ਤੱਕ 1 ਕਰੋੜ ਤੋਂ ਵੱਧ ਸੁਝਾਅ ਪੱਤਰ ਸਾਡੇ ਤੱਕ ਪਹੁੰਚ ਜਾਣਗੇ, ਜੋ ਸਾਡੇ ਸੰਕਲਪ ਪੱਤਰ ਵਿੱਚ ਸ਼ਾਮਲ ਹੋਣਗੇ। ਵਿਕਸਿਤ ਭਾਰਤ, ਆਤਮ-ਨਿਰਭਰ ਭਾਰਤ, ਵਿਸ਼ਵ-ਮਿੱਤਰ ਭਾਰਤ ਦੇ ਸੁਪਨੇ ਜਿਨ੍ਹਾਂ ਦੀ 2014 ਵਿੱਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ, ਅੱਜ ਮੋਦੀ ਦੀ ਅਗਵਾਈ ਵਿੱਚ ਸਾਕਾਰ ਹੋ ਰਹੇ ਹਨ। ਹੁਣ ਭਾਰਤ ਇਸ ਅੰਮ੍ਰਿਤਕਾਲ ਵਿੱਚ ਵਿਕਸਤ ਭਾਰਤ ਵੱਲ ਲੰਮੀ ਛਾਲ ਮਾਰਨ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਵਿਕਸਤ ਭਾਰਤ ਦੇ ਸੰਕਲਪ ਨੂੰ ਲੈ ਕੇ ਕੀਤੇ ਗਏ ਕੰਮਾਂ ਅਤੇ ਆਤਮ-ਨਿਰਭਰ ਭਾਰਤ ਲਈ ਇਸ ਅੰਮ੍ਰਿਤਕਾਲ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਵੀਡੀਓ ਵੈਨਾਂ ਰਾਹੀਂ ਸਾਰੇ ਲੋਕ ਸਭਾ ਹਲਕਿਆਂ ਵਿੱਚ ਪ੍ਰਸਾਰਿਤ ਕਰਕੇ ਦੇਸ਼ ਦੀ ਜਨਤਾ ਦੇ ਸਾਹਮਣੇ ਪੇਸ਼ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਅਸੀਂ 15 ਮਾਰਚ ਤੱਕ ਆਪਣੇ ਸੰਕਲਪ ਪੱਤਰ ਲਈ ਸੁਝਾਅ ਮੰਗਣ ਦਾ ਕੰਮ ਵੀ ਪੂਰਾ ਕਰ ਲਵਾਂਗੇ।
