ਭੋਪਾਲ, 03 ਅਪ੍ਰੈਲ । ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਮੱਧ ਪ੍ਰਦੇਸ਼ ‘ਚ ਆਪਣੇ ਦੋ ਦਿਨਾਂ ਠਹਿਰਾਅ ਦੌਰਾਨ ਅੱਜ (ਬੁੱਧਵਾਰ) ਨੂੰ ਉਜੈਨ ਅਤੇ ਇੰਦੌਰ ‘ਚ ਸਥਾਨਕ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ।
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੱਡਾ ਅੱਜ ਸਵੇਰੇ 10:40 ਵਜੇ ਉਜੈਨ ਦੇ ਮਹਾਕਾਲ ਮੰਦਰ ‘ਚ ਦਰਸ਼ਨ ਅਤੇ ਪੂਜਾ ਕਰਨਗੇ। ਇਸ ਤੋਂ ਬਾਅਦ ਨੱਡਾ ਸ਼ਾਮ ਨੂੰ ਇੰਦੌਰ ਪਹੁੰਚਣਗੇ। ਉਹ ਇੰਦੌਰ ਵਿੱਚ ਸਥਾਨਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਨੱਡਾ ਨੇ ਮੱਧ ਪ੍ਰਦੇਸ਼ ਦੇ ਸ਼ਹਿਡੋਲ ‘ਚ ਭਾਜਪਾ ਉਮੀਦਵਾਰ ਹਿਮਾਦਰੀ ਸਿੰਘ ਦੇ ਸਮਰਥਨ ‘ਚ ਆਯੋਜਿਤ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਿਤ ਕਰਦਿਆਂ ਵਿਰੋਧੀ ਧਿਰ ‘ਇੰਡੀਆ’ ਗਠਜੋੜ ’ਤੇ ਤਿੱਖਾ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਵਿਰੋਧੀ ‘ਆਈਐਨਡੀਆਈਏ’ ਗਠਜੋੜ ਨੂੰ ਭ੍ਰਿਸ਼ਟਚਾਰੀਆਂ ਦਾ ਟੋਲਾ ਕਰਾਰ ਦਿੱਤਾ।
