ਨਵੀਂ ਦਿੱਲੀ, 03 ਅਪ੍ਰੈਲ । ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ (ਬੁੱਧਵਾਰ) ਦੁਪਹਿਰ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਭਾਜਪਾ ਨੇ ਸ਼ਾਹ ਦੇ ਉੱਤਰ ਪ੍ਰਦੇਸ਼ ਦੌਰੇ ਦਾ ਪ੍ਰੋਗਰਾਮ ਆਪਣੇ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ।
ਭਾਜਪਾ ਦੇ ਐਕਸ ਹੈਂਡਲ ਮੁਤਾਬਕ ਕੇਂਦਰੀ ਮੰਤਰੀ ਸ਼ਾਹ ਸ਼ਾਹ ਮੁਜ਼ੱਫਰਨਗਰ ਦੇ ਸ਼ਾਹਪੁਰ ਸਥਿਤ ਨੈਸ਼ਨਲ ਇੰਟਰ ਕਾਲਜ ਮੈਦਾਨ ‘ਚ ਦੁਪਹਿਰ 1 ਵਜੇ ਪਾਰਟੀ ਦੀ ਜਨ ਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਮੁਰਾਦਾਬਾਦ ਪਹੁੰਚਣਗੇ। ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਉੱਥੇ ਦੁਪਹਿਰ 3 ਵਜੇ ਹੋਟਲ ਐਬੀ ਗ੍ਰੀਨਸ ਕਲਾਰਕਸ ਇਨ ‘ਚ ਲੋਕ ਸਭਾ ਕੋਰ ਗਰੁੱਪ ਦੀ ਬੈਠਕ ‘ਚ ਹਿੱਸਾ ਲੈਣਗੇ।
