ਭੋਪਾਲ, 28 ਦਸੰਬਰ (ਹਿ.ਸ.)। ਬੁੱਧਵਾਰ ਦੇਰ ਰਾਤ, ਦਿੱਲੀ ਜਾਣ ਵਾਲੀਆਂ ਦੋ ਉਡਾਣਾਂ ਨੂੰ ਰਾਜਧਾਨੀ ਦੇ ਰਾਜਾ ਭੋਜ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਨ੍ਹਾਂ ‘ਚੋਂ ਇਕ ਫਲਾਈਟ ‘ਚ ਸਾਬਕਾ ਰਾਸ਼ਟਰਪਤੀ ਡਾ. ਰਾਮਨਾਥ ਕੋਵਿੰਦ ਸਵਾਰ ਸਨ। ਦੋਵੇਂ ਫਲਾਈਟਾਂ ਵੀਰਵਾਰ ਸਵੇਰੇ ਰਵਾਨਾ ਹੋਈਆਂ।
ਬੈਂਗਲੁਰੂ ਤੋਂ ਦਿੱਲੀ ਅਤੇ ਤ੍ਰਿਵੇਂਦਰਮ ਤੋਂ ਦਿੱਲੀ ਜਾਣ ਵਾਲੀਆਂ ਦੋ ਉਡਾਣਾਂ ਦੀ ਬੁੱਧਵਾਰ ਦੇਰ ਰਾਤ ਰਾਜਾ ਭੋਜ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਨ੍ਹਾਂ ਵਿੱਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਤ੍ਰਿਵੇਂਦਰਮ ਤੋਂ ਦਿੱਲੀ ਜਾ ਰਹੀ ਫਲਾਈਟ ਵਿੱਚ ਸਫਰ ਕਰ ਰਹੇ ਸਨ। ਇਹ ਫਲਾਈਟ ਵੀਰਵਾਰ ਸਵੇਰੇ 9 ਵਜੇ ਦਿੱਲੀ ਲਈ ਰਵਾਨਾ ਹੋਈ, ਜਦੋਂਕਿ ਬੈਂਗਲੁਰੂ ਤੋਂ ਦਿੱਲੀ ਜਾਣ ਵਾਲੀ ਫਲਾਈਟ ਸਵੇਰੇ 5 ਵਜੇ ਰਵਾਨਾ ਕਰ ਦਿੱਤੀ ਗਈ। ਏਅਰਪੋਰਟ ਮੈਨੇਜਮੈਂਟ ਨੇ ਦੋਵਾਂ ਫਲਾਈਟਾਂ ਦੀ ਐਮਰਜੈਂਸੀ ਲੈਂਡਿੰਗ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਸੰਘਣੀ ਧੁੰਦ ਨੂੰ ਕਾਰਨ ਮੰਨਿਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
