ਨਵੀਂ ਦਿੱਲੀ, 28 ਦਸੰਬਰ (ਹਿ. ਸ.)। ਮੌਜੂਦਾ ਵਿੱਤੀ ਸਾਲ 2023-24 ਅਤੇ ਮੁਲਾਂਕਣ ਸਾਲ 2023-24 ਲਈ 31 ਜੁਲਾਈ ਤੱਕ ਇਨਕਮ ਟੈਕਸ ਰਿਟਰਨ (ਆਈਟੀਆਰ) ਫਾਈਲ ਕਰ ਸਕਣ ਵਾਲੇ ਟੈਕਸਦਾਤਾਵਾਂ ਲਈ 31 ਦਸੰਬਰ ਦੀ ਤਾਰੀਖ ਬਹੁਤ ਮਹੱਤਵਪੂਰਨ ਹੈ। ਅਜਿਹੇ ਟੈਕਸਦਾਤਾ ਦੇਰੀ ਨਾਲ ਹੀ ਸਹੀ, ਪਰ 31 ਦਸੰਬਰ ਤੱਕ ਆਈ. ਟੀ. ਆਰ. ਫਾਈਲ ਕਰ ਸਕਣਗੇ।
ਆਮਦਨ ਕਰ ਵਿਭਾਗ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ 31 ਦਸੰਬਰ ਤੱਕ ਮੁਲਾਂਕਣ ਸਾਲ 2023-2024 ਲਈ ਦੇਰੀ ਨਾਲ ਜਾਂ ਸੰਸ਼ੋਧਿਤ ਆਮਦਨ ਟੈਕਸ ਰਿਟਰਨ ਜਮ੍ਹਾਂ ਕਰਨ ਦਾ ਆਖਰੀ ਮੌਕਾ ਹੈ। ਵਿਭਾਗ ਨੇ ਟੈਕਸਦਾਤਾਵਾਂ ਨੂੰ ਮੌਜੂਦਾ ਵਿੱਤੀ ਸਾਲ 2023-24 ਅਤੇ ਮੁਲਾਂਕਣ ਸਾਲ 2023-24 ਲਈ ਦੇਰੀ ਨਾਲ ਆਈ. ਟੀ. ਆਰ. ਨਾਲ ਸਬੰਧਤ ਜਾਣਕਾਰੀ ਲਈ https:ncometax.gov.in/iec/foportal/ ’ਤੇ ਜਾਣ ਦੀ ਸਲਾਹ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
