ਮੁੰਬਈ, 26 ਅਕਤੂਬਰ (ਹਿ.ਸ.)। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ‘ਅਗਨੀਵੀਰ’ ਅਕਸ਼ੈ ਗਾਵਟੇ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ‘ਅਗਨੀਵੀਰ’ ਅਕਸ਼ੈ ਗਾਵਟੇ ਬੁਲਢਾਨਾ ਜ਼ਿਲ੍ਹੇ ਦੇ ਪਿੰਪਲਗਾਓਂ ਸਰਾਏ ਪਿੰਡ ਦੇ ਰਹਿਣ ਵਾਲਾ ਸਨ।
ਅਕਸ਼ੈ ਗਾਵਟੇ 30 ਦਸੰਬਰ, 2022 ਨੂੰ ਅਗਨੀਵੀਰ ਵਜੋਂ ਭਾਰਤੀ ਫੌਜ ਵਿੱਚ ਸ਼ਾਮਲ ਹੋਏ। ਉਹ ਸਿਆਚਿਨ ‘ਚ ਡਿਊਟੀ ‘ਤੇ ਸੀ। ਜ਼ਿਲ੍ਹਾ ਸੈਨਿਕ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਕਸ਼ੈ ਦੀ ਤਬੀਅਤ ਖ਼ਰਾਬ ਹੋਣ ’ਤੇ ਉਸਨੂੰ ਸੈਨਿਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ ਹਸਪਤਾਲ ‘ਚ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਅਕਸ਼ੈ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸਦੀ ਇੱਕ ਛੋਟੀ ਭੈਣ ਹੈ ਅਤੇ ਉਸਦੇ ਮਾਪੇ ਕਿਸਾਨ ਹਨ। ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ, ਅਕਸ਼ੈ ਅਗਨੀਵੀਰ ਦੇ ਰੂਪ ਵਿੱਚ ਫੌਜ ਵਿੱਚ ਸ਼ਾਮਲ ਹੋਏ। ਅਕਸ਼ੇ ਦੀ ਮੌਤ ‘ਤੇ ਬੁਲਢਾਨਾ ਜ਼ਿਲ੍ਹੇ ‘ਚ ਸੋਗ ਦੀ ਲਹਿਰ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
