ਨਵੀਂ ਦਿੱਲੀ, 27 ਨਵੰਬਰ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਸੋਮਵਾਰ) ਸਵੇਰੇ ਦੇਸ਼ ਵਾਸੀਆਂ ਨੂੰ ਕਾਰਤਿਕ ਪੂਰਨਿਮਾ (ਕੱਤਕ ਦੀ ਪੂਰਨਮਾਸ਼ੀ) ਅਤੇ ਦੇਵ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸ਼ੁਭ ਦਿਹਾੜਾ ਹਰ ਕਿਸੇ ਦੇ ਜੀਵਨ ਨੂੰ ਊਰਜਾਵਾਨ ਬਣਾਵੇ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਭੇਜੇ ਗਏ ਵਧਾਈ ਸੰਦੇਸ਼ ਵਿੱਚ ਕਿਹਾ, ‘ਆਸਥਾ, ਭਗਤੀ ਅਤੇ ਬ੍ਰਹਮ ਪੂਜਾ ਦੀ ਭਾਰਤੀ ਪਰੰਪਰਾ ਦੁਆਰਾ ਪ੍ਰਕਾਸ਼ਮਾਨ ਪਵਿੱਤਰ ਤਿਉਹਾਰ ਕਾਰਤਿਕ ਪੂਰਨਿਮਾ ਅਤੇ ਦੇਵ ਦੀਵਾਲੀ ਦੀਆਂ ਬੇਅੰਤ ਸ਼ੁੱਭਕਾਮਨਾਵਾਂ। ਮੈਂ ਕਾਮਨਾ ਕਰਦਾ ਹਾਂ ਕਿ ਇਹ ਸ਼ੁਭ ਅਵਸਰ ਦੇਸ਼ ਭਰ ਵਿੱਚ ਮੇਰੇ ਪਰਿਵਾਰ ਦੇ ਮੈਂਬਰਾਂ ਦੇ ਜੀਵਨ ਵਿੱਚ ਨਵੀਂ ਰੌਣਕ ਅਤੇ ਉਰਜਾ ਲੈ ਕੇ ਆਵੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
