ਨਵੀਂ ਦਿੱਲੀ, 28 ਦਸੰਬਰ (ਹਿ. ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਨੇ ਦੱਖਣੀ ਭਾਰਤੀ ਸੁਪਰਸਟਾਰ ਅਤੇ ਡੀਐੱਮਡੀਕੇ ਦੇ ਸੰਸਥਾਪਕ ਵਿਜੇਕਾਂਤ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਐਕਸ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ, ਥਿਰੂ ਵਿਜੇਕਾਂਤ ਜੀ ਦੇ ਦਿਹਾਂਤ ਤੋਂ ਬਹੁਤ ਦੁਖ ਹੋਇਆ। ਤਮਿਲ ਫਿਲਮ ਉਦਯੋਗ ਦੇ ਇੱਕ ਦਿੱਗਜ, ਉਨ੍ਹਾਂ ਦੇ ਕ੍ਰਿਸ਼ਮਈ ਪ੍ਰਦਰਸ਼ਨ ਨੇ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ। ਇੱਕ ਸਿਆਸੀ ਨੇਤਾ ਦੇ ਰੂਪ ਵਿੱਚ, ਉਹ ਜਨਤਕ ਸੇਵਾ ਲਈ ਡੂੰਘੇ ਵਚਨਬੱਧ ਸਨ, ਉਨ੍ਹਾਂ ਨੇ ਤਾਮਿਲਨਾਡੂ ਦੇ ਰਾਜਨੀਤਿਕ ਦ੍ਰਿਸ਼ ‘ਤੇ ਡੂੰਘਾ ਪ੍ਰਭਾਵ ਛੱਡਿਆ। ਉਨ੍ਹਾਂ ਦੇ ਦਿਹਾਂਤ ਨਾਲ ਇੱਕ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਭਰਨਾ ਮੁਸ਼ਕਲ ਹੋਵੇਗਾ। ਉਹ ਇਕ ਕਰੀਬੀ ਦੋਸਤ ਸਨ ਅਤੇ ਮੈਨੂੰ ਉਨ੍ਹਾਂ ਨਾਲ ਸਾਲਾਂ ਦੌਰਾਨ ਹੋਈਆਂ ਮੇਰੀਆਂ ਗੱਲਾਂ ਯਾਦ ਕਰਦਾ ਹਾਂ। ਦੁੱਖ ਦੀ ਇਸ ਘੜੀ ਵਿੱਚ ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਅਣਗਿਣਤ ਪੈਰੋਕਾਰਾਂ ਨਾਲ ਹੈ। ਓਮ ਸ਼ਾਂਤੀ।
ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਅਭਿਨੇਤਾ ਅਤੇ ਡੀਐੱਮਡੀਕੇ ਦੇ ਮੁਖੀ ਕੈਪਟਨ ਵਿਜੇਕਾਂਤ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਟਵੀਟ ਕੀਤਾ, ਡੀਐੱਮਡੀਕੇ ਦੇ ਸੰਸਥਾਪਕ ਥਿਰੂ ਵਿਜੇਕਾਂਤ ਜੀ ਦੇ ਦੇਹਾਂਤ ਨਾਲ ਡੂੰਘਾ ਦੁਖ ਹੋਇਆ। ਸਿਨੇਮਾ ਅਤੇ ਰਾਜਨੀਤੀ ਵਿੱਚ ਉਨ੍ਹਾਂ ਦੇ ਯੋਗਦਾਨ ਨੇ ਲੱਖਾਂ ਲੋਕਾਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡੀ ਹੈ। ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਡੂੰਘੀ ਹਮਦਰਦੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
