ਨਵੀਂ ਦਿੱਲੀ, 17 ਅਕਤੂਬਰ (ਹਿ. ਸ.)। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਚੋਣਾਂ ‘ਚ ਫੌਜ ਦੀ ਸਿਆਸੀ ਵਰਤੋਂ ਨਹੀਂ ਹੋਣੀ ਚਾਹੀਦੀ। ਇਸ ਦੇ ਬਾਵਜੂਦ ਮੋਦੀ ਸਰਕਾਰ ਨੇ ਸਰਕਾਰੀ ਯੋਜਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਫੌਜ ਨੂੰ ਦੇਸ਼ ਭਰ ਵਿੱਚ ਅਜਿਹੇ 822 ਸੈਲਫੀ ਪੁਆਇੰਟ ਸਥਾਪਤ ਕਰਨ ਲਈ ਕਿਹਾ ਹੈ। ਅਜਿਹਾ ਕਰਨਾ ਉਚਿਤ ਨਹੀਂ ਹੈ।
ਖੜਗੇ ਨੇ ਮੰਗਲਵਾਰ ਨੂੰ ਐਕਸ ‘ਤੇ ਲਿਖਿਆ ਕਿ ਜਵਾਨਾਂ ਦੀ ਬਹਾਦਰੀ ਦੀ ਕਹਾਣੀ ਦੀ ਬਜਾਏ ਇਨ੍ਹਾਂ ਝਾਕੀਆਂ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਹੈ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਦਾ ਗੁਣਗਾਨ ਹੈ। ਦੇਸ਼ ਦੀ ਰੱਖਿਆ ਕਰਨ ਵਾਲੇ ਸਾਡੀ ਭਾਰਤੀ ਫੌਜ ਦੇ ਬਹਾਦਰ ਜਵਾਨਾਂ ਦੀ ਪ੍ਰਸਿੱਧੀ ਨੂੰ ਭੁਲਾਕੇ ਮੋਦੀ ਸਰਕਾਰ ਆਪਣਾ ਪ੍ਰਚਾਰ ਕਰਵਾ ਰਹੀ ਹੈ।
ਖੜਗੇ ਨੇ ਕਿਹਾ ਕਿ ਚੋਣਾਂ ‘ਚ ਫੌਜ ਦੀ ਸਿਆਸੀ ਵਰਤੋਂ ਕਰਕੇ ਮੋਦੀ ਸਰਕਾਰ ਨੇ ਅਜਿਹਾ ਕੁਝ ਕੀਤਾ ਹੈ ਜੋ 75 ਸਾਲਾਂ ‘ਚ ਕਦੇ ਨਹੀਂ ਹੋਇਆ ਹੈ। ਇੰਡੀਅਨ ਨੈਸ਼ਨਲ ਕਾਂਗਰਸ ਨੂੰ ਭਾਰਤੀ ਫੌਜ ਦੀ ਬਹਾਦਰੀ ਅਤੇ ਕੁਰਬਾਨੀ ‘ਤੇ ਬਹੁਤ ਮਾਣ ਹੈ। ਰਾਸ਼ਟਰਵਾਦ ਦਾ ਪਾਠ ਪੜ੍ਹਾਉਣ ਵਾਲੀ ਭਾਜਪਾ ਨੇ ਭਾਰਤੀ ਫੌਜ ਦੇ ਮਾਣ ਨੂੰ ਠੇਸ ਪਹੁੰਚਾਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
