ਸ਼ਿਕਾਗੋ, 27 ਜਨਵਰੀ । ਸ਼ਿਕਾਗੋ ਵਿੱਚ ਸ਼ੁੱਕਰਵਾਰ ਦੁਪਹਿਰ ਦੋ ਵਿਦਿਆਰਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਦਿ ਲੂਪ ਦੇ ਨੌਰਥ ਵਾਬਾਸ਼ ਐਵੇਨਿਊ ਦੇ ਪਹਿਲੇ ਬਲਾਕ ’ਚ ਇਨੋਵੇਸ਼ਨ ਹਾਈ ਸਕੂਲ ਦੇ ਬਾਹਰ ਵਾਪਰੀ।
ਸ਼ਿਕਾਗੋ ਸਨ ਟਾਈਮਜ਼ ਦੀ ਰਿਪੋਰਟ ਮੁਤਾਬਕ ਨਕਾਬਪੋਸ਼ ਬੰਦੂਕਧਾਰੀਆਂ ਨੇ ਸ਼ਿਕਾਗੋ ਪਬਲਿਕ ਸਕੂਲ ਦੇ ਦੋ ਵਿਦਿਆਰਥੀਆਂ ਰੌਬਰਟ ਬੋਸਟਨ (16) ਅਤੇ ਮੋਂਟੇਰੀਓ ਵਿਲੀਅਮਜ਼ (17) ਦੀ ਦੁਪਹਿਰ ਕਰੀਬ 12:25 ਵਜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਨਕਾਬਪੋਸ਼ ਹਮਲਾਵਰ ਗੂੜ੍ਹੇ ਰੰਗ ਦੀ ਸੇਡਾਨ ਅਤੇ ਇੱਕ ਐੱਸਯੂਵੀ ਵਿੱਚ ਆਏ, ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋ ਗਏ।
ਰਿਪੋਰਟ ਦੇ ਅਨੁਸਾਰ, ਇਸਦੀ ਪੁਸ਼ਟੀ ਪੁਲਿਸ ਅਤੇ ਕੁੱਕ ਕਾਉਂਟੀ ਦੇ ਮੈਡੀਕਲ ਐਗਜ਼ਾਮੀਨਰ ਦਫਤਰ ਦੁਆਰਾ ਕੀਤੀ ਗਈ ਹੈ। ਉਪ ਪੁਲਿਸ ਮੁਖੀ ਜੌਹਨ ਹੇਨ ਨੇ ਕਿਹਾ ਕਿ ਹਮਲਾਵਰਾਂ ਨੇ ਛੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ।
