ਵਾਸ਼ਿੰਗਟਨ, 22 ਮਾਰਚ ਵਿਸ਼ਵ ਹਿੰਦੂ ਪ੍ਰੀਸ਼ਦ ਆਫ ਅਮਰੀਕਾ (ਵੀਐਚਪੀਏ) ਦੀ ਅਗਵਾਈ ਹੇਠ 25 ਮਾਰਚ ਨੂੰ ਸ਼ਿਕਾਗੋ ਤੋਂ ਰਾਮ ਮੰਦਰ ਰਥ ਯਾਤਰਾ ਸ਼ੁਰੂ ਹੋਵੇਗੀ। ਯਾਤਰਾ 60 ਦਿਨਾਂ ਵਿੱਚ 8,000 ਮੀਲ ਤੋਂ ਵੱਧ ਦੀ ਦੂਰੀ ਤੈਅ ਕਰੇਗੀ ਅਤੇ 48 ਰਾਜਾਂ ਵਿੱਚ 851 ਮੰਦਰਾਂ ਤੱਕ ਜਾਵੇਗੀ। ਵੀਐਚਪੀਏ ਦੇ ਜਨਰਲ ਸਕੱਤਰ ਅਮਿਤਾਭ ਮਿੱਤਲ ਨੇ ਦੱਸਿਆ ਕਿ ਟੋਇਟਾ ਸਿਏਨਾ ਵੈਨ ‘ਤੇ ਬਣੇ ਰੱਥ ‘ਚ ਭਗਵਾਨ ਰਾਮ, ਦੇਵੀ ਸੀਤਾ, ਲਕਸ਼ਮਣ ਅਤੇ ਹਨੂੰਮਾਨ ਜੀ ਦੀਆਂ ਮੂਰਤੀਆਂ ਹੋਣਗੀਆਂ। ਉਨ੍ਹਾਂ ਦੇ ਨਾਲ ਅਯੁੱਧਿਆ ਦੇ ਰਾਮ ਮੰਦਰ ਤੋਂ ਵਿਸ਼ੇਸ਼ ਪ੍ਰਸ਼ਾਦ ਅਤੇ ਪ੍ਰਾਣ ਪ੍ਰਤਿਸ਼ਠਾ ਪੂਜਿਤ ਅਕਸ਼ਤ ਕਲਸ਼ ਲਿਜਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਰੱਥ ਯਾਤਰਾ ਕੱਢੀ ਜਾਵੇਗੀ। ਇਸਦਾ ਆਯੋਜਨ ਕੈਨੇਡਾ ਦੀ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕੀਤਾ ਗਿਆ ਹੈ। ਹਿੰਦੂ ਮੰਦਿਰ ਸਸ਼ਕਤੀਕਰਨ ਕੌਂਸਲ (ਐਚਐਮਈਸੀ) ਦੇ ਤੇਜਲ ਸ਼ਾਹ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਹਿੰਦੂ ਧਰਮ ਬਾਰੇ ਜਾਗਰੂਕ ਅਤੇ ਸਿੱਖਿਅਤ ਕਰਕੇ ਸ਼ਕਤੀਕਰਨ ਕਰਨਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਅਮਰੀਕਾ ਦੇ ਜਨਰਲ ਸਕੱਤਰ ਮਿੱਤਲ ਨੇ ਦੱਸਿਆ ਕਿ ਯਾਤਰਾ 23 ਅਪ੍ਰੈਲ ਨੂੰ ਹਨੂੰਮਾਨ ਜੈਅੰਤੀ ਦੇ ਮੌਕੇ ‘ਤੇ ਸਮਾਪਤ ਹੋਵੇਗੀ।
