ਕਾਠਮਾਂਡੂ, 24 ਫਰਵਰੀ । ਨੇਪਾਲ ਦੇ ਵਿਦੇਸ਼ ਮੰਤਰੀ ਐੱਨ.ਪੀ.ਸਾਊਦ ਭਗਵਾਨ ਰਾਮਲੱਲਾ ਦੇ ਦਰਸ਼ਨਾਂ ਲਈ ਅੱਜ (ਸ਼ਨੀਵਾਰ) ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਤੋਂ ਅਯੁੱਧਿਆ ਜਾਣਗੇ। ਰਾਇਸੀਨਾ ਡਾਇਲਾਗ ‘ਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ ਸਾਊਦ ਆਪਣੇ ਤਿੰਨ ਦਿਨਾਂ ਭਾਰਤ ਦੌਰੇ ਦੇ ਅੰਤ ‘ਚ ਦੁਪਹਿਰ ਨੂੰ ਅਯੁੱਧਿਆ ਪਹੁੰਚ ਜਾਣਗੇ। ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਹੋਵੇਗੀ।
ਵਿਦੇਸ਼ ਮੰਤਰੀ ਦਿੱਲੀ ਤੋਂ ਰਵਾਨਾ ਹੋਣਗੇ ਅਤੇ ਦੁਪਹਿਰ ਅਯੁੱਧਿਆ ਪਹੁੰਚਣਗੇ। ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉੱਤਰ ਪ੍ਰਦੇਸ਼ ਦੇ ਮੰਤਰੀ ਅਤੇ ਸੀਨੀਅਰ ਅਧਿਕਾਰੀ ਉਨ੍ਹਾਂ ਦਾ ਸਵਾਗਤ ਕਰਨਗੇ। ਇੱਥੋਂ ਉਹ ਸਿੱਧੇ ਰਾਮ ਮੰਦਰ ਲਈ ਰਵਾਨਾ ਹੋਣਗੇ। ਉਹ ਆਪਣੀ ਪਤਨੀ ਜਯੋਤਸਨਾ ਸਾਊਦ ਦੇ ਨਾਲ ਵਿਸ਼ੇਸ਼ ਪੂਜਾ ਕਰਨਗੇ। ਨੇਪਾਲ ਦੇ ਲੋਕਾਂ ਦੀ ਤਰਫੋਂ ਉਹ ਰਾਮਲੱਲਾ ਦੇ ਚਰਨਾਂ ਵਿੱਚ ਪੰਜ ਪ੍ਰਕਾਰ ਦੇ ਚੰਦਰਭੂਸ਼ਣ ਭੇਟ ਕਰਨਗੇ। ਇਨ੍ਹਾਂ ਗਹਿਣਿਆਂ ਵਿੱਚ ਪੈਜਨੀਆ, ਕੜਾ, ਧਨੁਸ਼, ਗਦਾ ਅਤੇ ਹਾਰ ਸ਼ਾਮਲ ਹਨ। ਸਾਊਦ ਨੇਪਾਲ ਦੇ ਪਹਿਲੇ ਮੰਤਰੀ ਹੋਣਗੇ ਜੋ ਅਯੁੱਧਿਆ ‘ਚ ਰਾਮਲੱਲਾ ਦੇ ਦਰਸ਼ਨ ਕਰਨਗੇ।
ਉਹ ਅਯੁੱਧਿਆ ਵਿੱਚ ਸਰਯੂ ਤਟ ’ਤੇ ਹੋਣ ਵਾਲੀ ਸ਼ਾਮ ਦੀ ਆਰਤੀ ਵਿੱਚ ਵੀ ਹਿੱਸਾ ਲੈਣਗੇ। ਹਨੂੰਮਾਨਗੜ੍ਹੀ ਵੀ ਜਾਣਗੇ। ਉਹ ਅਯੁੱਧਿਆ ਦੇ ਨੇਪਾਲੀ ਮੰਦਰ ਵੀ ਜਾਣਗੇ। ਨੇਪਾਲ ਦੇ ਵਿਦੇਸ਼ ਮੰਤਰੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਸ਼ੁੱਕਰਵਾਰ ਦੇਰ ਸ਼ਾਮ ਮੁਲਾਕਾਤ ਕੀਤੀ ਸੀ।
