ਤੇਹਰਾਨ, 24 ਫਰਵਰੀ । ਈਰਾਨ ਨੇ ਪਾਕਿਸਤਾਨ ਵਿਚ ਦਾਖਲ ਹੋ ਕੇ ਅੱਤਵਾਦੀ ਇਸਮਾਈਲ ਸ਼ਾਹ ਬਖਸ਼ ਅਤੇ ਉਸ ਦੇ ਕੁਝ ਸਾਥੀਆਂ ਨੂੰ ਮਾਰ ਦਿੱਤਾ ਹੈ। ਈਰਾਨ ਦੀ ਇਸ ਕਾਰਵਾਈ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵੱਧਣ ਦੀ ਸੰਭਾਵਨਾ ਹੈ। ਈਰਾਨ ਇੰਟਰਨੈਸ਼ਨਲ ਇੰਗਲਿਸ਼ (ਨਿਊਜ਼ ਪੋਰਟਲ) ਨੇ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ।
ਈਰਾਨ ਦੇ ਸਰਕਾਰੀ ਮੀਡੀਆ ਦਾ ਹਵਾਲਾ ਦਿੰਦੇ ਹੋਏ, ਈਰਾਨ ਇੰਟਰਨੈਸ਼ਨਲ ਇੰਗਲਿਸ਼ ਨੇ ਆਪਣੇ ਐਕਸ ਹੈਂਡਲ ’ਚ ਪਾਕਿਸਤਾਨ ਦੇ ਖਿਲਾਫ ਈਰਾਨ ਦੇ ਫੌਜੀ ਬਲਾਂ ਦੁਆਰਾ ਕੀਤੀ ਗਈ ਇਸ ਕਾਰਵਾਈ ਦੇ ਸੰਖੇਪ ਵੇਰਵੇ ਸਾਂਝੇ ਕੀਤੇ ਹਨ। ਰਿਪੋਰਟਾਂ ਅਨੁਸਾਰ ਈਰਾਨੀ ਫੌਜੀ ਬਲਾਂ ਨੇ ਪਾਕਿਸਤਾਨ ਦੇ ਖੇਤਰ ਵਿੱਚ ਜੈਸ਼ ਅਲ-ਅਦਲ (ਆਰਮੀ ਆਫ ਜਸਟਿਸ) ਅੱਤਵਾਦੀ ਸਮੂਹ ਦੇ ਕਮਾਂਡਰ ਇਸਮਾਈਲ ਸ਼ਾਹ ਬਖਸ਼ ਅਤੇ ਉਸ ਦੇ ਕੁਝ ਸਾਥੀਆਂ ਨੂੰ ਢੇਰੀ ਕਰ ਦਿੱਤਾ।
