ਕੋਲੰਬੀਆ, 04 ਫਰਵਰੀ । ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਦੱਖਣੀ ਕੈਰੋਲੀਨਾ ’ਚ ਡੈਮੋਕ੍ਰੇਟਿਕ ਪ੍ਰਾਇਮਰੀ ਵਿੱਚ ਜਿੱਤ ਦਰਜ ਕੀਤੀ ਹੈ। ਬਿਡੇਨ ਨੇ ਸ਼ਨੀਵਾਰ ਨੂੰ ਕਈ ਡੈਮੋਕ੍ਰੇਟਸ ਨੂੰ ਹਰਾਇਆ, ਜਿਸ ’ਚ ਮਿਨੇਸੋਟਾ ਦੇ ਪ੍ਰਤੀਨਿਧੀ ਡੀਨ ਫਿਲਿਪਸ ਅਤੇ ਲੇਖਕ ਮਾਰੀਅਨ ਵਿਲੀਅਮਸਨ ਵੀ ਸ਼ਾਮਲ ਹਨ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਜੋ ਬਿਡੇਨ ਨੇ ਇਸ ਚੋਣ ਵਿੱਚ ਚੰਗੀ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਨਾਲ ਉਨ੍ਹਾਂ ਨੂੰ ਮੁੱਖ ਚੋਣਾਂ ’ਚ ਮਦਦ ਮਿਲਣ ਦੀ ਉਮੀਦ ਹੈ। ਰਾਸ਼ਟਰਪਤੀ ਜੋਅ ਬਿਡੇਨ ਨੇ ਚੋਣ ਮੁਹਿੰਮ ਵਿੱਚ ਭਾਰੀ ਨਿਵੇਸ਼ ਕੀਤਾ ਹੈ। ਇਸ ਦਾ ਉਦੇਸ਼ ਵੱਧ ਤੋਂ ਵੱਧ ਵੋਟਾਂ ਹਾਸਲ ਕਰਨਾ ਹੈ। ਉਨ੍ਹਾਂ ਦੀ ਖਾਸ ਤੌਰ ‘ਤੇ ਕਾਲੇ ਵੋਟਰਾਂ ‘ਤੇ ਨਜ਼ਰ ਹੈ। ਇੱਥੇ ਕਾਲੇ ਵੋਟਰ ਨਿਰਣਾਇਕ ਭੂਮਿਕਾ ਨਿਭਾਉਂਦੇ ਹਨ।
ਬਿਡੇਨ ਨੂੰ ਉਮੀਦ ਹੈ ਕਿ ਦੱਖਣੀ ਕੈਰੋਲੀਨਾ ਉਨ੍ਹਾਂ ਨੂੰ ਇਕ ਵਾਰ ਫਿਰ ਵ੍ਹਾਈਟ ਹਾਊਸ ਭੇਜੇਗਾ। ਬਿਡੇਨ ਨੇ ਕਿਹਾ, ਮੈਨੂੰ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਸਾਨੂੰ ਦੁਬਾਰਾ ਰਾਸ਼ਟਰਪਤੀ ਜਿੱਤਣ ਅਤੇ ਡੋਨਾਲਡ ਟਰੰਪ ਨੂੰ ਦੁਬਾਰਾ ਹਾਰਨ ਵਾਲਾ ਬਣਾਉਣ ਦੀ ਰਾਹ ‘ਤੇ ਖੜ੍ਹਾ ਕਰ ਦਿੱਤਾ ਹੈ।
ਇਸ ਰਿਪੋਰਟ ਮੁਤਾਬਕ ਮਿਨੇਸੋਟਾ ਦੇ ਪ੍ਰਤੀਨਿਧੀ ਡੀਨ ਫਿਲਿਪਸ ਨੇ ਆਪਣੀ ਮੁਹਿੰਮ ‘ਤੇ ਲੱਖਾਂ ਰੁਪਏ ਖਰਚ ਕੀਤੇ। ਇਸ ਦੇ ਬਾਵਜੂਦ, ਬਿਡੇਨ ਨੇ ਲਗਭਗ ਦੱਖਣੀ ਕੈਰੋਲੀਨਾ ਨੂੰ ਆਪਣੇ ਨਿਯੰਤਰਣ ਵਿੱਚ ਕਰ ਲਿਆ। ਇੱਕ ਤਿਹਾਈ ਤੋਂ ਵੱਧ ਵੋਟਾਂ ਦੀ ਗਿਣਤੀ ਦੇ ਨਾਲ, ਬਿਡੇਨ ਨੂੰ ਲਗਭਗ 97 ਫੀਸਦੀ ਵੋਟਾਂ ਮਿਲੀਆਂ।
