ਨਵੀਂ ਦਿੱਲੀ, 05 ਫਰਵਰੀ। ਗਲੋਬਲ ਬਾਜ਼ਾਰ ਤੋਂ ਅੱਜ ਮਿਸ਼ਰਤ ਸੰਕੇਤ ਦਿਖਾਈ ਦੇ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਦੇ ਤਿੰਨੋਂ ਸੂਚਕਾਂਕ ਮਜ਼ਬੂਤੀ ਦੇ ਨਾਲ ਬੰਦ ਹੋਏ ਸਨ। ਹਾਲਾਂਕਿ, ਅੱਜ ਡਾਓ ਜੌਂਸ ਫਿਊਚਰਜ਼ ਗਿਰਾਵਟ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਕਾਰੋਬਾਰ ਕਰਨ ਤੋਂ ਬਾਅਦ ਆਖਰੀ ਸਮੇਂ ਦੀ ਵਿਕਰੀ ਕਾਰਨ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਏਸ਼ੀਆਈ ਬਾਜ਼ਾਰ ਅੱਜ ਆਮ ਤੌਰ ‘ਤੇ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਤਕਨੀਕੀ ਸਟਾਕਾਂ ਵਿੱਚ ਮਜ਼ਬੂਤੀ ਕਾਰਨ ਤਿੰਨੋਂ ਵਾਲ ਸਟ੍ਰੀਟ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਮਜ਼ਬੂਤ ਰਹੇ। ਡਾਓ ਜੌਂਸ 135 ਅੰਕਾਂ ਦੀ ਮਜ਼ਬੂਤੀ ਨਾਲ ਬੰਦ ਹੋਇਆ ਹੈ। ਇਸੇ ਤਰ੍ਹਾਂ ਐੱਸਐਂਡਪੀ 500 ਸੂਚਕਾਂਕ ਪਿਛਲੇ ਸੈਸ਼ਨ ’ਚ 1.19 ਫੀਸਦੀ ਮਜ਼ਬੂਤੀ ਨਾਲ 4,964.55 ਅੰਕਾਂ ‘ਤੇ ਅਤੇ ਨੈਸਡੈਕ 277.29 ਅੰਕ ਜਾਂ 1.81 ਫੀਸਦੀ ਮਜ਼ਬੂਤੀ ਨਾਲ 15,638.93 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਅੱਜ 0.22 ਫੀਸਦੀ ਦੀ ਕਮਜ਼ੋਰੀ ਨਾਲ 38,570.52 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਯੂਰਪੀ ਬਾਜ਼ਾਰ ‘ਚ ਵੀ ਪਿਛਲੇ ਸੈਸ਼ਨ ਦੇ ਜ਼ਿਆਦਾਤਰ ਹਿੱਸੇ ‘ਚ ਤੇਜ਼ੀ ਰਹੀ। ਪਰ ਆਖਰੀ ਸਮੇਂ ਦੀ ਵਿਕਰੀ ਕਾਰਨ ਸੂਚਕਾਂਕ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ। ਐੱਫਟੀਐੱਸਈ ਇੰਡੈਕਸ 0.09 ਫੀਸਦੀ ਦੀ ਕਮਜ਼ੋਰੀ ਨਾਲ 7,615.54 ‘ਤੇ, ਸੀਏਸੀ ਸੂਚਕਾਂਕ 0.05 ਫੀਸਦੀ ਮਜ਼ਬੂਤੀ ਦੇ ਨਾਲ 7,592.26 ਅੰਕਾਂ ‘ਤੇ ਅਤੇ ਡੀਏਐਕਸ ਇੰਡੈਕਸ 0.35 ਫੀਸਦੀ ਦੀ ਮਜ਼ਬੂਤੀ ਨਾਲ 16,918.21 ਅੰਕ ਦੇ ਪੱਧਰ ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ‘ਚ ਅੱਜ ਆਮ ਤੌਰ ‘ਤੇ ਦਬਾਅ ਦੀ ਸਥਿਤੀ ਹੈ। ਹਾਲਾਂਕਿ ਨਿਕੇਈ ਇੰਡੈਕਸ 199.54 ਅੰਕ ਜਾਂ 0.55 ਫੀਸਦੀ ਮਜ਼ਬੂਤੀ ਨਾਲ 36,357.56 ਦੇ ਪੱਧਰ ‘ਤੇ ਅਤੇ ਤਾਈਵਾਨ ਵੇਟਿਡ ਇੰਡੈਕਸ 0.16 ਫੀਸਦੀ ਮਜ਼ਬੂਤੀ ਨਾਲ 18,087.97 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਦੂਜੇ ਪਾਸੇ ਗਿਫਟ ਨਿਫਟੀ 0.14 ਫੀਸਦੀ ਦੀ ਗਿਰਾਵਟ ਨਾਲ 21,936.50 ਅੰਕਾਂ ‘ਤੇ, ਹੈਂਗ ਸੇਂਗ ਇੰਡੈਕਸ 0.05 ਫੀਸਦੀ ਡਿੱਗ ਕੇ 15,525.81 ਅੰਕ ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ ‘ਚ ਵੱਡੀ 1.66 ਫੀਸਦੀ ਦੀ ਗਿਰਾਵਟ ਨਾਲ 3,127.09 ਅੰਕਾਂ ਦੇ ਪੱਧਰ ‘ਤੇ, ਕੋਸਪੀ ਸੂਚਕਾਂਕ 1.14 ਫੀਸਦੀ ਡਿੱਗ ਕੇ 2,585.62 ਅੰਕਾਂ ‘ਤੇ, ਸ਼ੰਘਾਈ ਕੰਪੋਜ਼ਿਟ ਇੰਡੈਕਸ 1.85 ਗਿਰਾਵਟ ਨਾਲ 2,680.47 ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.03 ਫੀਸਦੀ ਗਿਰਾਵਟ ਨਾਲ 1,383.62 ਅੰਕ ’ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.25 ਫੀਸਦੀ ਡਿੱਗ ਕੇ 7,220.74 ’ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
