ਸਿੰਗਾਪੁਰ, 18 ਜਨਵਰੀ (ਹਿ.ਸ.)। ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਸਿੰਗਾਪੁਰ ਦੇ ਟਰਾਂਸਪੋਰਟ ਮੰਤਰੀ ਐੱਸ. ਈਸ਼ਵਰਨ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦਿ ਸਟਰੇਟਸ ਟਾਈਮਜ਼ ਮੁਤਾਬਕ 61 ਸਾਲਾ ਈਸ਼ਵਰਨ ਨੇ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ (ਪੀਏਪੀ) ਅਤੇ ਸੰਸਦ ਦੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ।
ਭ੍ਰਿਸ਼ਟਾਚਾਰ ਦੇ ਦੋਸ਼ਾਂ ਘਿਰੇ ਈਸ਼ਵਰਨ ਨੂੰ ਪਿਛਲੇ ਸਾਲ 11 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਲੂੰਗ ਦੇ ਆਦੇਸ਼ ‘ਤੇ ਈਸ਼ਵਰਨ ਦੀ ਤਨਖਾਹ ‘ਚ 82 ਫੀਸਦੀ ਦੀ ਕਟੌਤੀ ਕੀਤੀ ਗਈ ਸੀ। ਇਨ੍ਹੀਂ ਦਿਨੀਂ ਈਸ਼ਵਰਨ ਜ਼ਮਾਨਤ ‘ਤੇ ਹਨ। ਹਾਲਾਂਕਿ ਜਦੋਂ ਉਹ ਟਰਾਂਸਪੋਰਟ ਮੰਤਰੀ ਸਨ, ਈਸ਼ਵਰਨ ਦੀ ਕੋਵਿਡ ਮਹਾਂਮਾਰੀ ਤੋਂ ਬਾਅਦ ਸਿੰਗਾਪੁਰ ਨੂੰ ਹਵਾਈ ਹੱਬ ਵਜੋਂ ਦੁਬਾਰਾ ਬਣਾਉਣ ਲਈ ਬਹੁਤ ਪ੍ਰਸ਼ੰਸਾ ਵੀ ਕੀਤੀ ਗਈ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
