ਨਵੀਂ ਦਿੱਲੀ, 18 ਜਨਵਰੀ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਇਕ ਵਾਰ ਫਿਰ ਕਮਜ਼ੋਰੀ ਦੇ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ਦੇ ਤਿੰਨੋਂ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਤੀਜੇ ਦਿਨ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਗਿਰਾਵਟ ਦੇ ਨਾਲ ਬੰਦ ਹੋਏ। ਡਾਓ ਜੌਂਸ ਫਿਊਚਰਜ਼ ਅੱਜ ਵੀ ਲਾਲ ਨਿਸ਼ਾਨ ‘ਚ ਬਣਿਆ ਹੋਇਆ ਹੈ। ਇਸੇ ਤਰ੍ਹਾਂ ਯੂਰਪੀ ਬਾਜ਼ਾਰਾਂ ‘ਚ ਵੀ ਪਿਛਲੇ ਸੈਸ਼ਨ ਦੇ ਕਾਰੋਬਾਰ ‘ਚ 1.50 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ।
ਨਿਰਾਸ਼ਾਜਨਕ ਮਾਹੌਲ ਕਾਰਨ ਵਾਲ ਸਟ੍ਰੀਟ ਦੇ ਤਿੰਨੋਂ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਘਾਟੇ ਨਾਲ ਬੰਦ ਹੋਏ। ਡਾਓ ਜੌਂਸ ’ਚ ਲਗਾਤਾਰ ਵਿਕਰੀ ਦਾ ਦਬਾਅ ਰਿਹਾ। ਇਸੇ ਤਰ੍ਹਾਂ ਐੱਸਐਂਡਪੀ 500 ਸੂਚਕਾਂਕ ਦਾ ਪਿਛਲੇ ਸੈਸ਼ਨ ਦਾ ਕਾਰੋਬਾਰ 0.69 ਫੀਸਦੀ ਗਿਰਾਵਟ ਨਾਲ 4,733.08 ਅੰਕ ਦੇ ਪੱਧਰ ‘ਤੇ, ਨੈਸਡੈਕ 0.59 ਫੀਸਦੀ ਡਿੱਗ ਕੇ 14,855.62 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਡਾਓ ਜੌਂਸ ਫਿਊਚਰਜ਼ ਵੀ ਅੱਜ 0.06 ਫੀਸਦੀ ਦੀ ਕਮਜ਼ੋਰੀ ਦੇ ਨਾਲ 37,243.25 ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਅਮਰੀਕੀ ਬਾਜ਼ਾਰ ਦੀ ਤਰ੍ਹਾਂ ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਦਬਾਅ ‘ਚ ਰਿਹਾ। ਐੱਫਟੀਐੱਸਈ ਇੰਡੈਕਸ 112.05 ਅੰਕ ਜਾਂ 1.50 ਫੀਸਦੀ ਦੀ ਕਮਜ਼ੋਰੀ ਨਾਲ 7,446.29 ‘ਤੇ, ਸੀਏਸੀ ਸੂਚਕਾਂਕ 1.08 ਫੀਸਦੀ ਦੀ ਗਿਰਾਵਟ ਨਾਲ 7,318.69 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 139.99 ਅੰਕ ਜਾਂ 0.85 ਫੀਸਦੀ ਡਿੱਗ ਕੇ 16,431.69 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਗਿਫਟ ਨਿਫਟੀ ਅੱਜ 186 ਅੰਕ ਜਾਂ 0.86 ਫੀਸਦੀ ਦੀ ਗਿਰਾਵਟ ਨਾਲ 21,393 ਅੰਕਾਂ ਦੇ ਪੱਧਰ ‘ਤੇ, ਸ਼ੰਘਾਈ ਕੰਪੋਜ਼ਿਟ ਇੰਡੈਕਸ 1.61 ਫੀਸਦੀ ਦੀ ਵੱਡੀ ਗਿਰਾਵਟ ਨਾਲ 2,788.69 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਦੂਜੇ ਪਾਸੇ ਨਿਕੇਈ ਇੰਡੈਕਸ 123.67 ਅੰਕ ਜਾਂ 0.35 ਫੀਸਦੀ ਮਜ਼ਬੂਤੀ ਨਾਲ 35,601.42 ਅੰਕਾਂ ਦੇ ਪੱਧਰ ‘ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.19 ਫੀਸਦੀ ਮਜ਼ਬੂਤੀ ਨਾਲ 3,148.25 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 0.60 ਫੀਸਦੀ ਦੀ ਛਾਲ ਮਾਰ ਕੇ 15,369.03 ਅੰਕ ‘ਤੇ ਅਤੇ ਤਾਈਵਾਨ ਵੇਟਿਡ ਇੰਡੈਕਸ 0.49 ਫੀਸਦੀ ਮਜ਼ਬੂਤੀ ਨਾਲ 17,246.59 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ। ਇਸ ਤੋਂ ਇਲਾਵਾ ਕੋਸਪੀ ਇੰਡੈਕਸ 0.36 ਫੀਸਦੀ ਮਜ਼ਬੂਤੀ ਨਾਲ 2,444.56 ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.23 ਫੀਸਦੀ ਮਜ਼ਬੂਤੀ ਨਾਲ 1,383.77 ਅੰਕਾਂ ਦੇ ਪੱਧਰ ‘ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.73 ਫੀਸਦੀ ਮਜ਼ਬੂਤੀ ਨਾਲ 7,253.25 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
