ਓਟਾਵਾ, 25 ਸਤੰਬਰ (ਹਿ. ਸ.)। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਲਗਾਤਾਰ ਸ਼ਰਮਨਾਕ ਹਰਕਤਾਂ ਕਰ ਰਹੀ ਹੈ ਅਤੇ ਕੈਨੇਡਾ ਦੀ ਸੰਸਦ ਵੀ ਉਨ੍ਹਾਂ ਸ਼ਰਮਨਾਕ ਹਰਕਤਾਂ ਦਾ ਹਿੱਸਾ ਬਣ ਰਹੀ ਹੈ। ਹੁਣ ਕੈਨੇਡੀਅਨ ਪਾਰਲੀਮੈਂਟ ਵਿੱਚ ਹਿਟਲਰ ਦੇ ਸਮਰਥਕ ਰਹੇ ਇੱਕ ਸਾਬਕਾ ਫੌਜੀ ਨੂੰ ਸਨਮਾਨਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਲਈ ਬਾਅਦ ਵਿੱਚ ਕੈਨੇਡੀਅਨ ਪਾਰਲੀਮੈਂਟ ਦੇ ਸਪੀਕਰ ਨੂੰ ਮੁਆਫੀ ਵੀ ਮੰਗਣੀ ਪਈ ਹੈ।
ਹਾਲ ਹੀ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕੈਨੇਡਾ ਦਾ ਦੌਰਾ ਕੀਤਾ। ਇਸ ਦੌਰਾਨ ਜ਼ੇਲੇਂਸਕੀ ਨੇ ਕੈਨੇਡਾ ਦੀ ਸੰਸਦ ਨੂੰ ਵੀ ਸੰਬੋਧਨ ਕੀਤਾ। ਜ਼ੇਲੇਂਸਕੀ ਦੇ ਸੰਸਦ ਨੂੰ ਸੰਬੋਧਨ ਦੌਰਾਨ ਦੂਜੇ ਵਿਸ਼ਵ ਯੁੱਧ ਦਾ ਹਿੱਸਾ ਰਹੇ ਇੱਕ ਸਾਬਕਾ ਸੈਨਿਕ ਯਾਰੋਸਲਾਵ ਹੁੰਕਾ ਨੂੰ ਯੂਕਰੇਨੀ ਨਾਇਕ ਵਜੋਂ ਸਨਮਾਨਿਤ ਕੀਤਾ ਗਿਆ। ਹੰਕਾ ਨੇ ਯੂਕਰੇਨ ਦੀ ਤਰਫੋਂ ਰੂਸ ਵਿਰੁੱਧ ਜੰਗ ਲੜੀ ਸੀ। ਇਸ ਦੌਰਾਨ ਸਾਰੇ ਕੈਨੇਡੀਅਨ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਹੰਕਾ ਪੱਖੀ ਹੁੰਗਾਰਾ ਭਰਿਆ। ਹਾਲਾਂਕਿ, ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਹੰਕਾ ਨੇ ਹਿਟਲਰ ਦੀ ਨਾਜ਼ੀ ਫੌਜ ਵਿੱਚ ਵੀ ਸੇਵਾ ਕੀਤੀ ਸੀ। ਜਦੋਂ ਇਹ ਜਾਣਕਾਰੀ ਸਾਹਮਣੇ ਆਈ ਤਾਂ ਹੰਗਾਮਾ ਹੋ ਗਿਆ। ਇੱਕ ਨਾਜ਼ੀ ਹਮਦਰਦ ਨੂੰ ਜੰਗੀ ਨਾਇਕ ਵਜੋਂ ਸਨਮਾਨਿਤ ਕੀਤਾ ਜਾਣਾ ਬੇਹੱਦ ਸ਼ਰਮਨਾਕ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਫਰੈਂਡਜ਼ ਆਫ ਸਾਈਮਨ ਵੀਸੈਂਥਲ ਸੈਂਟਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਜਿਹੇ ਸਮੇਂ ਵਿਚ ਜਦੋਂ ਦੁਨੀਆ ਵਿਚ ਯਹੂਦੀ ਵਿਰੋਧੀਵਾਦ ਵਧ ਰਿਹਾ ਹੈ, ਇਹ ਬੇਹੱਦ ਦੁਖਦਾਈ ਹੈ ਕਿ ਨਾਜ਼ੀ ਫੌਜ ਦੀ ਇਕ ਡਿਵੀਜ਼ਨ ਵਿਚ ਸੇਵਾਵਾਂ ਨਿਭਾਉਣ ਵਾਲੇ ਕੈਨੇਡੀਅਨ ਪਾਰਲੀਮੈਂਟ ਦੇ ਇਕ ਮੈਂਬਰ ਨੂੰ ਸਨਮਾਨਿਤ ਕੀਤਾ ਗਿਆ। ਇਹ ਡਿਵੀਜਨ ਯਹੂਦੀਆਂ ਅਤੇ ਹੋਰਾਂ ਦੇ ਕਤਲਾਂ ਲਈ ਜ਼ਿੰਮੇਵਾਰ ਸੀ। ਆਲੋਚਨਾ ਕਾਰਨ ਕੈਨੇਡਾ ਦੀ ਸੰਸਦ ਦੇ ਸਪੀਕਰ ਨੇ ਇਸ ਘਟਨਾ ’ਤੇ ਮੁਆਫੀ ਮੰਗੀ ਹੈ।
ਸਪੀਕਰ ਨੇ ਵਿਸ਼ੇਸ਼ ਤੌਰ ’ਤੇ ਯਹੂਦੀ ਭਾਈਚਾਰੇ ਤੋਂ ਮੁਆਫੀ ਵੀ ਮੰਗੀ। ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਨੇ ਕੈਨੇਡੀਅਨ ਸਰਕਾਰ ਨੂੰ ਘੇਰਿਆ ਹੈ। ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਵਰੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਪੀਅਰੇ ਨੇ ਸਵਾਲ ਉਠਾਇਆ, ‘‘ਕੀ ਕਿਸੇ ਵੀ ਸੰਸਦ ਮੈਂਬਰ ਨੂੰ ਹਾਊਸ ਆਫ ਕਾਮਨਜ਼ ’ਚ ਬੁਲਾਏ ਜਾਣ ਅਤੇ ਸਨਮਾਨਿਤ ਕਰਨ ਤੋਂ ਪਹਿਲਾਂ ਇਸ ਵਿਅਕਤੀ ਦੇ ਅਤੀਤ ਦੀ ਜਾਂਚ ਕਰਨ ਦਾ ਮੌਕਾ ਨਹੀਂ ਮਿਲਿਆ ?’’ ਇਸ ਦੇ ਲਈ ਜਸਟਿਨ ਟਰੂਡੋ ਨੂੰ ਨਿੱਜੀ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਦੂਜਿਆਂ ’ਤੇ ਦੋਸ਼ ਲਗਾਉਣ ਤੋਂ ਬਚਣਾ ਚਾਹੀਦਾ ਹੈ, ਜਿਵੇਂ ਕਿ ਉਹ ਹਮੇਸ਼ਾ ਕਰਦੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
