ਵਾਸ਼ਿੰਗਟਨ, 16 ਅਕਤੂਬਰ (ਹਿ. ਸ.)। ਅਮਰੀਕੀ ਅਦਾਕਾਰਾ ਸੁਜ਼ੈਨ ਸੋਮਰਸ ਦਾ ਦਿਹਾਂਤ ਹੋ ਗਿਆ । 76 ਸਾਲਾ ਅਦਾਕਾਰਾ ਸੋਮਰਸ ਨੇ 15 ਅਕਤੂਬਰ ਦੀ ਸਵੇਰ ਨੂੰ ਆਪਣੇ ਘਰ ਆਖਰੀ ਸਾਹ ਲਿਆ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਸੁਜ਼ੈਨ ਸੋਮਰਸ ਨੇ ਮਸ਼ਹੂਰ ਟੀਵੀ ਸ਼ੋਅ ਥ੍ਰੀਜ਼ ਕੰਪਨੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਰਿਪੋਰਟਾਂ ਮੁਤਾਬਕ ਸੁਜ਼ੈਨ ਸੋਮਰਸ ਦੇ ਬੁਲਾਰੇ ਆਰ. ਕੌਰੀ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੁਜ਼ੈਨ 23 ਸਾਲਾਂ ਤੋਂ ਵੱਧ ਸਮੇਂ ਤੋਂ ਛਾਤੀ ਦੇ ਕੈਂਸਰ ਨਾਲ ਸੰਘਰਸ਼ ਕਰ ਰਹੀ ਸਨ। ਸੁਜ਼ੈਨ ਸੋਮਰਸ ਨੇ ਆਪਣੇ 77ਵੇਂ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦਾ ਪਤੀ ਐਲਨ ਅਤੇ ਬੇਟਾ ਬਰੂਸ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
