ਵਾਸ਼ਿੰਗਟਨ, 20 ਜਨਵਰੀ (ਹਿ.ਸ.)। ਅਮਰੀਕੀ (ਯੂਐੱਸ) ਸੈਂਟਰਲ ਕਮਾਂਡ ਬਲਾਂ ਨੇ ਸ਼ੁੱਕਰਵਾਰ ਨੂੰ ਤਿੰਨ ਹੂਤੀ ਐਂਟੀ-ਸ਼ਿਪ ਮਿਜ਼ਾਈਲਾਂ ‘ਤੇ ਹਮਲੇ ਕੀਤੇ। ਇਨ੍ਹਾਂ ਤਿੰਨਾਂ ਮਿਜ਼ਾਈਲਾਂ ਦਾ ਨਿਸ਼ਾਨਾ ਲਾਲ ਸਾਗਰ ਸੀ। ਯੂਐੱਸ ਸੈਂਟਰਲ ਕਮਾਂਡ ਬਲਾਂ ਨੇ ਤਿੰਨਾਂ ਨੂੰ ਤਬਾਹ ਕਰ ਦਿੱਤਾ।
ਦਿ ਯੂਨੀਅਨ ਹੇਰਾਲਡ ਨੇ ਐਕਸ ਹੈਂਡਲ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦਿ ਯੂਨੀਅਨ ਹੇਰਾਲਡ ਦੇ ਅਨੁਸਾਰ, ਯੂਐੱਸ ਸੈਂਟਰਲ ਕਮਾਂਡ ਨੇ 19 ਜਨਵਰੀ ਨੂੰ ਸਨਾ (ਯਮਨ) ਦੇ ਸਮੇਂ ਅਨੁਸਾਰ ਸ਼ਾਮ 6:45 ਵਜੇ ਦੇ ਕਰੀਬ ਹਮਲੇ ਕੀਤੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੂਤੀ ਲਾਲ ਸਾਗਰ ਵਿੱਚ ਵਪਾਰਕ ਜਹਾਜ਼ਾਂ ਅਤੇ ਯੂਐੱਸ ਨੇਵੀ ਦੇ ਜਹਾਜ਼ਾਂ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਲਾਲ ਸਾਗਰ ਵਿੱਚ ਤਣਾਅ ਵਧ ਗਿਆ ਹੈ। ਇਸ ਕਾਰਨ ਕਈ ਹਫ਼ਤਿਆਂ ਤੋਂ ਏਸ਼ੀਆ ਅਤੇ ਯੂਰਪ ਵਿਚਕਾਰ ਵਪਾਰ ਮੱਠਾ ਪੈ ਗਿਆ ਹੈ। ਯਮਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਹਿੱਸੇ ਨੂੰ ਨਿਯੰਤਰਿਤ ਕਰਨ ਵਾਲੇ ਹੂਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਮਲੇ ਗਾਜ਼ਾ ਵਿੱਚ ਇਜ਼ਰਾਈਲ ਦੇ ਹਮਲੇ ਦੇ ਤਹਿਤ ਫਿਲਸਤੀਨੀਆਂ ਨਾਲ ਏਕਤਾ ਵਿੱਚ ਹਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਿਡੇਨ ਨੇ ਕਿਹਾ ਸੀ ਕਿ ਹੂਤੀ ਵਿਰੁੱਧ ਹਵਾਈ ਹਮਲੇ ਜਾਰੀ ਰਹਿਣਗੇ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
