ਨਵੀਂ ਦਿੱਲੀ, 20 ਜਨਵਰੀ (ਹਿ.ਸ.)। ਬਿਹਤਰ ਗਲੋਬਲ ਸੰਕੇਤਾਂ ਦੇ ਵਿਚਕਾਰ, ਘਰੇਲੂ ਸ਼ੇਅਰ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕਾਂਕ ਮਜ਼ਬੂਤੀ ਨਾਲ ਹਰੇ ਵਿੱਚ ਕਾਰੋਬਾਰ ਕਰ ਰਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 565.41 ਅੰਕ ਜਾਂ 0.79 ਫੀਸਦੀ ਦੀ ਮਜ਼ਬੂਤੀ ਨਾਲ 71,752.27 ਅੰਕ ਦੇ ਪੱਧਰ ‘ਤੇ ਟ੍ਰੈਂਡ ਕਰ ਰਿਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 192.85 ਅੰਕ ਜਾਂ 0.90 ਫੀਸਦੀ ਮਜ਼ਬੂਤੀ ਦੇ ਨਾਲ 21,655.10 ‘ਤੇ ਕਾਰੋਬਾਰ ਕਰ ਰਿਹਾ ਹੈ।
30 ਸ਼ੇਅਰਾਂ ‘ਤੇ ਆਧਾਰਿਤ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 250.08 ਅੰਕ ਉੱਛਾਲ ਨਾਲ 71,933.31 ‘ਤੇ ਖੁੱਲ੍ਹਿਆ। ਉੱਥੇ ਹੀ ਨਿਫਟੀ 75.80 ਅੰਕਾਂ ਦੇ ਉੱਛਾਲ ਨਾਲ 21,698.20 ‘ਤੇ ਖੁੱਲ੍ਹਿਆ। ਸੈਂਸੈਕਸ ਦੀਆਂ ਪ੍ਰਮੁੱਖ ਕੰਪਨੀਆਂ ‘ਚ ਐੱਚ.ਡੀ.ਐੱਫ.ਸੀ. ਬੈਂਕ, ਪਾਵਰਗ੍ਰਿਡ, ਐੱਨ.ਟੀ.ਪੀ.ਸੀ., ਬਜਾਜ ਫਾਈਨਾਂਸ, ਸਨ ਫਾਰਮਾ ਅਤੇ ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਟੀ.ਸੀ., ਬਜਾਜ ਫਿਨਸਰਵ ਦੇ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਆਮ ਤੌਰ ‘ਤੇ ਸ਼ਨੀਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਰਹਿੰਦਾ ਹੈ ਪਰ 20 ਜਨਵਰੀ ਨੂੰ ਜਾਰੀ ਸਰਕੂਲਰ ‘ਚ ਕਿਹਾ ਗਿਆ ਸੀ ਕਿ ਅੱਜ ਦਿਨ ਭਰ ਸ਼ੇਅਰ ਬਾਜ਼ਾਰ ‘ਚ ਸਵੇਰੇ 9 ਵਜੇ ਤੋਂ ਦੁਪਹਿਰ 3:30 ਵਜੇ ਤੱਕ ਕਾਰੋਬਾਰ ਹੋਵੇਗਾ। ਦਰਅਸਲ 22 ਜਨਵਰੀ ਸੋਮਵਾਰ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ‘ਤੇ ਸ਼ੇਅਰ ਬਾਜ਼ਾਰ ‘ਚ ਛੁੱਟੀ ਹੋਣ ਕਾਰਨ ਅੱਜ ਕਾਰੋਬਾਰ ਹੋਵੇਗਾ। ਅਯੁੱਧਿਆ ‘ਚ ਸ਼੍ਰੀ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਿਹਾੜੇ ‘ਤੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ‘ਚ ਵੀ ਛੁੱਟੀ ਰਹੇਗੀ। ਮਹਾਰਾਸ਼ਟਰ ਸਰਕਾਰ ਨੇ ਰਾਜ ਵਿੱਚ 22 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਮੁੱਖ ਸ਼ੇਅਰ ਬਾਜ਼ਾਰ ਸੂਚਕਾਂਕ ਸੈਂਸੈਕਸ 496 ਅੰਕਾਂ ਦੀ ਮਜ਼ਬੂਤੀ ਨਾਲ 71,683 ਦੇ ਪੱਧਰ ‘ਤੇ ਬੰਦ ਹੋਇਆ ਸੀ। ਉੱਥੇ ਹੀ ਨਿਫਟੀ ਵੀ 160 ਅੰਕਾਂ ਦੀ ਮਜ਼ਬੂਤੀ ਨਾਲ 21,622 ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
