ਮੁੰਬਈ, 10 ਨਵੰਬਰ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਹਮੇਸ਼ਾ ਸੁਰਖੀਆਂ ‘ਚ ਰਹਿੰਦੇ ਹਨ। ਇਸ ਦੌਰਾਨ ਇਕ ਖਬਰ ਆਈ ਕਿ ਅਨੁਸ਼ਕਾ ਦੂਜੀ ਵਾਰ ਗਰਭਵਤੀ ਹੈ। ਇਸ ਖਬਰ ‘ਤੇ ਹੁਣ ਤੱਕ ਨਾ ਤਾਂ ਵਿਰਾਟ ਅਤੇ ਨਾ ਹੀ ਅਨੁਸ਼ਕਾ ਨੇ ਕੋਈ ਅਧਿਕਾਰਤ ਪ੍ਰਤੀਕਿਰਿਆ ਦਿੱਤੀ ਹੈ। ਅਭਿਨੇਤਰੀ ਦੇ ਦੂਜੀ ਵਾਰ ਗਰਭਵਤੀ ਹੋਣ ਦੀਆਂ ਚਰਚਾਵਾਂ ਦੇ ਵਿਚਕਾਰ, ਬੈਂਗਲੁਰੂ ਦੇ ਇੱਕ ਹੋਟਲ ਵਿੱਚ ਦੋਵਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਅਦਾਕਾਰਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਇਹ ਵੀਡੀਓ ਇੰਸਟਾਗ੍ਰਾਮ ‘ਤੇ ਪੈਪਰਾਜ਼ੀ ਪੇਜ ‘ਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ‘ਚ ਵਿਰਾਟ ਕੋਹਲੀ ਨੇ ਆਪਣੀ ਪਤਨੀ ਦਾ ਹੱਥ ਫੜਿਆ ਹੋਇਆ ਹੈ ਅਤੇ ਅਨੁਸ਼ਕਾ ਆਪਣੇ ਬੇਬੀ ਬੰਪ ਨਾਲ ਚੱਲਦੀ ਨਜ਼ਰ ਆ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਜੋੜੇ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ।
ਇਸ ਵਾਇਰਲ ਵੀਡੀਓ ‘ਚ ਅਨੁਸ਼ਕਾ ਸ਼ਰਮਾ ਨੇ ਕਾਲੇ ਰੰਗ ਦੀ ਸ਼ਿਫਲੀ ਡਰੈੱਸ ਪਾਈ ਹੋਈ ਹੈ। ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ, ਨੇਟੀਜ਼ਨਾਂ ਨੇ ਟਿੱਪਣੀ ਕੀਤੀ ‘…ਤਾਂ ਅਨੁਸ਼ਕਾ ਵਿਸ਼ਵ ਕੱਪ ਮੈਚ ਦੇਖਣ ਨਹੀਂ ਆ ਰਹੀ ਹੈ, ਅਨੁਸ਼ਕਾ 100 ਫੀਸਦੀ ਗਰਭਵਤੀ ਹੈ’, ‘ਦੋਵੇਂ ਇਕੱਠੇ ਬਹੁਤ ਵਧੀਆ ਲੱਗ ਰਹੇ ਹਨ’, ‘ਅਨੁਸ਼ਕਾ-ਵਿਰਾਟ ਨੂੰ ਸ਼ੁੱਭਕਾਮਨਾਵਾਂ ਅਤੇ ਤੁਸੀਂ ਤੁਹਾਡੇ ਦੂਜੇ ਬੱਚੇ ਲਈ ਸਭ ਤੋਂ ਸਰਬੋਤਮ ਹੋਆ ਵਰਗੇ ਕੁਮੈਂਟਸ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਵਿਆਹ 11 ਦਸੰਬਰ 2017 ਨੂੰ ਇਟਲੀ ‘ਚ ਹੋਇਆ ਸੀ। ਇਸ ਤੋਂ ਬਾਅਦ ਅਦਾਕਾਰਾ ਨੇ 2021 ਵਿੱਚ ਵਾਮਿਕਾ ਨੂੰ ਜਨਮ ਦਿੱਤਾ। ਦੋਵਾਂ ਨੇ ਅਜੇ ਤੱਕ ਮੀਡੀਆ ਨੂੰ ਵਾਮਿਕਾ ਦਾ ਚਿਹਰਾ ਨਹੀਂ ਦਿਖਾਇਆ ਹੈ। ਜੋੜੇ ਨੇ ਪੈਪਰਾਜ਼ੀ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਧੀ ਦੇ ਜਨਮ ਤੋਂ ਬਾਅਦ ਉਸ ਦੀਆਂ ਤਸਵੀਰਾਂ ਨਾ ਲੈਣ। ਇਸ ਦੌਰਾਨ ਵਿਰਾਟ ਅਤੇ ਅਨੁਸ਼ਕਾ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ, ਜਿਸ ਕਾਰਨ ਵਿਰੁਸ਼ਕਾ ਦੇ ਪ੍ਰਸ਼ੰਸਕਾਂ ‘ਚ ਖੁਸ਼ੀ ਦਾ ਮਾਹੌਲ ਹੈ।
