ਮੁੰਬਈ, 19 ਫਰਵਰੀ । ਅਜੇ ਦੇਵਗਨ ਦੀ ਆਉਣ ਵਾਲੀ ਫਿਲਮ ‘ਸ਼ੈਤਾਨ’ 8 ਮਾਰਚ ਨੂੰ ਸਿਨੇਮਾਘਰਾਂ ‘ਤੇ ਰਿਲੀਜ਼ ਹੋਵੇਗੀ। ਅਜੇ ਦੇਵਗਨ ਨੇ ਇਸ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਦਰਸ਼ਕਾਂ ਨੇ ਇਸ ਫਿਲਮ ਦੀ ਪਹਿਲੀ ਝਲਕ ਦੇਖ ਲਈ ਹੈ। ਇਸ ਫਿਲਮ ਦੀ ਸ਼ੈਲੀ ਡਰਾਉਣੀ ਅਤੇ ਥ੍ਰਿਲਰ ਹੈ। ਇਸ ਲਈ ਦਰਸ਼ਕਾਂ ਵਿੱਚ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਦਿਲਚਸਪੀ ਹੈ।
ਇਸ ਫਿਲਮ ਦਾ ਟ੍ਰੇਲਰ ਵੀ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਇਸ ਫਿਲਮ ‘ਚ ਅਜੇ ਦੇਵਗਨ ਅਤੇ ਹੋਰ ਕਲਾਕਾਰ ਨਜ਼ਰ ਆਉਣਗੇ। ਹੁਣ ਇਸ ਫਿਲਮ ਦਾ ਪੋਸਟਰ ਵੀ ਲਾਂਚ ਕੀਤਾ ਗਿਆ ਹੈ। ਇਸ ਪੋਸਟਰ ‘ਚ ਅਜੇ ਦੇਵਗਨ ਕਾਫੀ ਜ਼ਬਰਦਸਤ ਲੁੱਕ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਪੋਸਟਰ ਨੂੰ ਕੈਪਸ਼ਨ ਦਿੱਤਾ ਹੈ, ਜਦੋਂ ਗੱਲ ਪਰਿਵਾਰ ਦੀ ਆਵੇ ਤਾਂ ਉਹ ਹਰ ਸ਼ੈਤਾਨ ਨਾਲ ਲੜ ਜਾਏਗਾ। ਅਜੇ ਦੇਵਗਨ ਦੇ ਇਸ ਪੋਸਟਰ ‘ਚ ਅਭਿਨੇਤਾ ਦੀਆਂ ਅੱਖਾਂ ‘ਚ ਸ਼ੈਤਾਨ ਦਾ ਡਰ ਸਾਫ ਨਜ਼ਰ ਆ ਰਿਹਾ ਹੈ। ਇਹ ਇੱਕ ਅਲੌਕਿਕ ਥ੍ਰਿਲਰ ਫਿਲਮ ਹੈ। ਇਸ ਫਿਲਮ ‘ਚ ਆਰ ਮਾਧਵਨ ਵਿਲੇਨ ਦੀ ਭੂਮਿਕਾ ‘ਚ ਨਜ਼ਰ ਆਉਣਗੇ।
ਇਸ ਫਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਨੇ ਕੀਤਾ ਹੈ। ਇਸਨੂੰ ਪ੍ਰੋਡਿਊਸ ਵੀ ਅਜੇ ਦੇਵਗਨ, ਜੋਤੀ ਦੇਸ਼ਪਾਂਡੇ, ਕੁਮਾਰ ਪਾਠਕ ਅਤੇ ਅਭਿਸ਼ੇਕ ਪਾਠਕ ਨੇ ਕੀਤਾ ਹੈ। ਇਸ ਫਿਲਮ ‘ਚ ਅਜੇ ਦੇਵਗਨ, ਜਯੋਤਿਕਾ ਅਤੇ ਆਰ ਮਾਧਵਨ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ‘ਦ੍ਰਿਸ਼ਯਮ’ ਅਤੇ ‘ਦ੍ਰਿਸ਼ਯਮ 2’ ਤੋਂ ਬਾਅਦ ਅਜੇ ਦੇਵਗਨ ਇਕ ਵਾਰ ਫਿਰ ਪਰਿਵਾਰਕ ਮਾਮਲਾ ਲੈ ਕੇ ਆ ਰਹੇ ਹਨ। ਦੇਖਣਾ ਇਹ ਹੋਵੇਗਾ ਕਿ ਦਰਸ਼ਕ ਉਨ੍ਹਾਂ ਦੀ ਕਹਾਣੀ ਨੂੰ ਕਿੰਨਾ ਪਸੰਦ ਕਰਦੇ ਹਨ।
