ਮੁੰਬਈ, 22 ਦਸੰਬਰ (ਹਿ. ਸ.)।ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਆਪਣੀ ਰਿਲੀਜ਼ ਦੇ ਪਹਿਲੇ ਦਿਨ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਸ਼ਾਹਰੁਖ ਦੀ ਇਸ ਸਾਲ ਇਹ ਤੀਜੀ ਵੱਡੇ ਬਜਟ ਵਾਲੀ ਫਿਲਮ ਹੈ। ਪ੍ਰਸ਼ੰਸਕ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਆਖਿਰਕਾਰ ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਨੇ ਪਹਿਲੇ ਦਿਨ ਹੀ ਬਾਕਸ ਆਫਿਸ ‘ਤੇ 30 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਰਾਜਕੁਮਾਰ ਹਿਰਾਨੀ ਦੀ ਫਿਲਮ ‘ਡੰਕੀ’ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕੀਤੀ ਹੈ। ਸੈਕਨਿਲਕ ਦੀ ਰਿਪੋਰਟ ਮੁਤਾਬਕ ਫਿਲਮ ਨੇ ਪਹਿਲੇ ਦਿਨ 30 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਇਸ ਸਾਲ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਸੱਤਵੀਂ ਫਿਲਮ ਹੈ। ਹਾਲਾਂਕਿ ਇਹ ਫਿਲਮ ਸ਼ਾਹਰੁਖ ਦੀ ‘ਜਵਾਨ’ ਅਤੇ ‘ਪਠਾਨ’ ਦੇ ਮੁਕਾਬਲੇ ਸ਼ੁਰੂਆਤ ਦਿਨ ਅੱਧੀ ਵੀ ਕਮਾਈ ਨਹੀਂ ਕਰ ਸਕੀ। ਫਿਲਮ ਨੂੰ ਸੋਸ਼ਲ ਮੀਡੀਆ ‘ਤੇ ਚੰਗਾ ਰਿਸਪਾਂਸ ਮਿਲ ਰਿਹਾ ਹੈ। ਸਾਲ 2023 ਸ਼ਾਹਰੁਖ ਖਾਨ ਲਈ ਬਹੁਤ ਚੰਗਾ ਸਾਲ ਰਿਹਾ ਹੈ। ‘ਪਠਾਨ’ ਅਤੇ ‘ਜਵਾਨ’ ਫਿਲਮਾਂ ਨੇ ਦੁਨੀਆ ਭਰ ‘ਚ ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤੋਂ ਇਲਾਵਾ ਕੁਝ ਹੋਰ ਬਾਲੀਵੁੱਡ ਫਿਲਮਾਂ ਨੇ ਵੀ ਬਾਕਸ ਆਫਿਸ ‘ਤੇ ਚੰਗੀ ਕਮਾਈ ਕੀਤੀ ਹੈ।
ਫਿਲਮ ‘ਡੰਕੀ’ ‘ਚ ਸ਼ਾਹਰੁਖ ਖਾਨ ਦੇ ਨਾਲ ਤਾਪਸੀ ਪੰਨੂ, ਵਿਕਰਮ ਕੋਚਰ, ਵਿੱਕੀ ਕੌਸ਼ਲ, ਅਨਿਲ ਗਰੋਵਰ ਅਤੇ ਬੋਮਨ ਇਰਾਨੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਇਸ ਫਿਲਮ ‘ਚ ਚਾਰ ਦੋਸਤਾਂ ਦੀ ਕਹਾਣੀ ਨਜ਼ਰ ਆ ਰਹੀ ਹੈ। ‘ਡੰਕੀ’ ਨੂੰ ਦੇਖਣ ਲਈ ਪ੍ਰਸ਼ੰਸਕ ਅਤੇ ਦਰਸ਼ਕ ਸਿਨੇਮਾਘਰਾਂ ਦੇ ਬਾਹਰ ਭੀੜ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
